ਸਾਢੇ 7 ਮਹੀਨਿਆ ਬਾਅਦ ਵੀ ਲਾਪਤਾ ਵਕੀਲ ਭੁਪਿੰਦਰ ਬਰਾਡ਼ ਦਾ ਪੁਲਸ ਨਹੀਂ ਲਗਾ ਸਕੀ ਸੁਰਾਗ

Monday, Jan 21, 2019 - 07:11 AM (IST)

ਸਾਢੇ 7 ਮਹੀਨਿਆ ਬਾਅਦ ਵੀ ਲਾਪਤਾ ਵਕੀਲ ਭੁਪਿੰਦਰ ਬਰਾਡ਼ ਦਾ ਪੁਲਸ ਨਹੀਂ ਲਗਾ ਸਕੀ ਸੁਰਾਗ

ਫਿਰੋਜ਼ਪੁਰ, (ਕੁਮਾਰ)– 31 ਮਈ 2018 ਦੀ ਰਾਤ ਨੂੰ ਘਰੋਂ ਗਏ ਫਿਰੋਜ਼ਪੁਰ ਦੇ ਸੀਨੀਅਰ ਵਕੀਲ ਭੁਪਿੰਦਰ ਬਰਾਡ਼ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਗਾ, ਜਦਕਿ ਉਨ੍ਹਾਂ ਦੀ ਕਾਰ ਘੱਲ ਖੁਰਦ ਕੋਲ ਨਹਿਰ ਕਿਨਾਰੇ ਮਿਲੀ ਸੀ। ਵਕੀਲ ਬਰਾਡ਼ ਦੀਆਂ  ਧੀਆਂ ਨੇ ਸਮੇਂ-ਸਮੇਂ ’ਤੇ ਆਈ. ਜੀ. ਫਿਰੋਜ਼ਪੁਰ ਰੇਂਜ ਤੇ ਹੋਰ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦਾ ਸੁਰਾਗ ਲਾਉਣ ਦੀ ਮੰਗ ਕੀਤੀ ਪਰ ਕਰੀਬ ਸਾਢੇ 7 ਮਹੀਨੇ ਬੀਤਣ ’ਤੇ ਵੀ ਭੁਪਿੰਦਰ ਬਰਾਡ਼ ਦਾ ਕੁਝ ਵੀ ਪਤਾ ਨਹੀਂ ਲੱਗਾ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਵਕੀਲ  ਬਰਾਡ਼ ਦੀ ਕਾਰ ਬਰਾਮਦ ਕਰਦੇ ਸਮੇਂ ਫਿੰਗਰ ਪ੍ਰਿੰਟਸ ਅਤੇ ਡਾਗ ਸਕੁਐਡ ਦੀ ਮਦਦ ਨਹੀਂ ਲਈ, ਜਿਸ ਕਾਰਨ ਉਨ੍ਹਾਂ ਦਾ ਸੁਰਾਗ ਅੱਜ ਤੱਕ ਨਹੀਂ ਲੱਗ ਸਕਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭੁਪਿੰਦਰ ਬਰਾਡ਼ ਨੂੰ ਇਕ ਸਾਜ਼ਿਸ਼ ਤਹਿਤ ਨਹਿਰਾਂ ਤੱਕ ਲਿਜਾਣ ਦੇ  ਸ਼ੱਕ ਪ੍ਰਗਟ ਕੀਤੇ ਸਨ। 


Related News