ਐਕਟਿਵਾ ਸਵਾਰ ਕੁੜੀ ਹੋਈ ਪਲਾਸਟਿਕ ਡੋਰ ਦੀ ਸ਼ਿਕਾਰ, ਕਾਸਮੈਟਿਕ ਸਰਜਰੀ ਤੋਂ ਬਾਅਦ ਲੱਗੇ 100 ਟਾਂਕੇ
Tuesday, Jan 14, 2025 - 08:19 AM (IST)
ਲੁਧਿਆਣਾ (ਸਹਿਗਲ) : ਪਲਾਸਟਿਕ ਡੋਰ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ ਕਰਨ ਦੇ ਦਾਅਵਿਆਂ ਦੇ ਬਾਵਜੂਦ ਪਲਾਸਟਿਕ ਡੋਰ ਦੀ ਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ। ਲੋਹੜੀ ’ਤੇ ਪਲਾਸਟਿਕ ਡੋਰ ਨੇ ਇਕ ਲੜਕੀ ਨੂੰ ਆਪਣੇ ਘਰ ਦੀ ਬਜਾਏ ਹਸਪਤਾਲ ਪਹੁੰਚਾ ਦਿੱਤਾ। ਉਸ ਦੇ ਬੁੱਲ੍ਹ ਅਤੇ ਗੱਲ੍ਹਾਂ ਬੁਰੀ ਤਰ੍ਹਾਂ ਨਾਲ ਕੱਟੀਆਂ ਗਈਆਂ। ਉਸ ਦੀ ਕਾਸਮੈਟਿਕ ਸਰਜਰੀ ਕਰਨੀ ਪਈ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹ ਕੇ ਫ਼ੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ, ਪਿੱਛੋਂ ਆਏ ਸਕੂਟਰ ਸਵਾਰਾਂ ਨੇ ਕਰ'ਤਾ ਕਾਂਡ
ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਐਕਟਿਵਾ ਸਵਾਰ 18 ਸਾਲ ਦੀ ਲੜਕੀ ਸਿਵਲ ਲਾਈਨਜ਼ ਸਥਿਤ ਆਪਣੇ ਘਰ ਜਾ ਰਹੀ ਸੀ। ਉਸ ਨੇ ਜਿਉਂ ਹੀ ਫਿਰੋਜ਼ਪੁਰ ਰੋਡ ਤੋਂ ਹੋਟਲ ਆਨ ਵੱਲ ਜਾਣ ਲਈ ਐਕਟਿਵਾ ਮੋੜੀ ਤਾਂ ਇਕ ਪਲਾਸਟਿਕ ਡੋਰ ਉਸ ਦੇ ਚਿਹਰੇ ਨਾਲ ਲਿਪਟ ਗਈ। ਡੋਰ ਨੇ ਉਸ ਦੇ ਬੁੱਲ੍ਹਾਂ ਅਤੇ ਗੱਲ੍ਹਾਂ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ। ਉਹ ਲਹੂ-ਲੁਹਾਨ ਹੋ ਕੇ ਉਥੇ ਹੀ ਡਿੱਗ ਪਈ। ਬਾਅਦ ’ਚ ਉਸ ਦੇ ਮਾਪੇ ਉਸ ਨੂੰ ਇਕ ਨਿਊਰੋ ਸੈਂਟਰ ਲੈ ਕੇ ਪੁੱਜੇ, ਜਿਥੇ ਕ੍ਰਿਟੀਕਲ ਕੇਅਰ ਵਿਭਾਗ ਦੇ ਹੈੱਡ ਡਾ. ਗੌਰਵ ਸਚਦੇਵਾ ਨੇ ਉਸ ਦੀ ਹਾਲਤ ਦੇਖ ਕੇ ਕਾਸਮੈਟਿਕ ਸਰਜਨ ਡਾ. ਅਭਿਨਵ ਸਚਦੇਵਾ ਦੀ ਮਦਦ ਲਈ, ਜਿਨ੍ਹਾਂ ਨੇ ਉਸ ਦੀ ਕਾਸਮੈਟਿਵ ਸਰਜਰੀ ਕੀਤੀ।
ਇਹ ਵੀ ਪੜ੍ਹੋ : ਭਗਤੀ ਦੇ ਰੰਗ 'ਚ ਡੁੱਬਿਆ Google, ਮਹਾਕੁੰਭ ਲਿਖਦੇ ਹੀ ਹੋਣ ਲੱਗੇਗੀ ਫੁੱਲਾਂ ਦੀ ਵਰਖਾ
ਡਾ. ਗੌਰਵ ਸਚਦੇਵਾ ਨੇ ਦੱਸਿਆ ਕਿ ਲੜਕੀ ਦਾ ਬਹੁਤ ਖੂਨ ਵਹਿ ਰਿਹਾ ਸੀ। ਉਸ ਦੇ ਮਾਈਕ੍ਰੋਸਕੋਪ ਨਾਲ 100 ਛੋਟੇ ਟਾਂਕੇ ਲਗਾਉਣੇ ਪਏ। ਉਨ੍ਹਾਂ ਨੇ ਦੱਸਿਆ ਕਿ ਕਾਸਮੈਟਿਕ ਸਰਜਰੀ ਤੋਂ ਬਾਅਦ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8