ਐਕਟਿਵਾ ਦੀ ਛੋਟੇ ਹਾਥੀ ਨਾਲ ਹੋਈ ਜ਼ਬਰਦਸਤ ਟੱਕਰ, 2 ਦੀ ਮੌਤ 1 ਜ਼ਖਮੀ

04/30/2022 5:17:00 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਕਸਬਾ ਸ਼ੇਰਪੁਰ ਤੋਂ ਨੇੜਲੇ ਪਿੰਡ ਖੇੜੀ ਕਲਾਂ ਦੀ 1 ਔਰਤ ਅਤੇ ਇਕ ਮਰਦ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੌਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਖੇੜੀ ਕਲਾਂ ਸੇਵਾਮੁਕਤ ਐੱਸ. ਐੱਸ. ਏ. ਬਿਜਲੀ ਵਿਭਾਗ ਅੱਜ ਸਵੇਰੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦਸਵੀਂ ਸ੍ਰੀ ਮੰਜੀ ਸਾਹਿਬ ਮੂਲੋਵਾਲ ਵਿਖੇ ਮੱਥਾ ਟੇਕਣ ਲਈ ਗਿਆ ਸੀ। ਗੁਰਦੁਆਰਾ ਸਾਹਿਬ ਤੋਂ ਵਾਪਸੀ ਆਉਂਦੇ ਸਮੇਂ ਉਸ ਨੇ ਪਿੰਡ ਦੀਆਂ ਹੀ ਦੋ ਔਰਤਾਂ ਗੁਰਮੇਲ ਕੌਰ ਪਤਨੀ ਕਰਨੈਲ ਸਿੰਘ ਅਤੇ ਚਰਨਜੀਤ ਕੌਰ ਪਤਨੀ ਨਿਰਮਲ ਸਿੰਘ ਦੋਨੋਂ ਵਾਸੀ ਖੇੜੀ ਕਲਾਂ ਜੋ ਪਹਿਲਾਂ ਹੀ ਬੱਸ ਰਾਹੀਂ ਗੁਰਦੁਆਰਾ ਸਾਹਿਬ ਮੂਲੋਵਾਲ ਵਿਖੇ ਮੱਥਾ ਟੇਕਣ ਪੁੱਜੀਆਂ ਸਨ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਜੋਰਾ ਸਿੰਘ ਦੋਵਾਂ ਔਰਤਾਂ ਨੂੰ ਵਾਪਸੀ ਲਈ ਆਪਣੀ ਸਕੂਟਰੀ ’ਤੇ ਬਿਠਾ ਕੇ ਮੂਲੋਵਾਲ ਤੋਂ ਸ਼ੇਰਪੁਰ ਨੂੰ ਵਾਪਸ ਆ ਰਹੇ ਸਨ ਤਾਂ ਜਦੋਂ ਉਨ੍ਹਾਂ ਦੀ ਸਕੂਟਰੀ ਸ਼ੇਰਪੁਰ ਤੋਂ ਅਲਾਲ ਵਿਚਕਾਰ ਪੈਂਦੇ ਸਲੇਮਪੁਰ ਸੂਏ ਦੇ ਪੁਲ ਨਜ਼ਦੀਕ ਪੁੱਜੀ ਤਾਂ ਉਥੇ ਕੂਹਣੀ ਮੋੜ ’ਤੇ ਛੋਟੇ ਹਾਥੀ ਨਾਲ ਉਨ੍ਹਾਂ ਦੀ ਸਕੂਟਰੀ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਜਿਸ ਕਾਰਨ ਕੌਰ ਸਿੰਘ ਪੁੱਤਰ ਜੋਰਾ ਸਿੰਘ ਅਤੇ ਗੁਰਮੇਲ ਕੌਰ ਪਤਨੀ ਕਰਨੈਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਰਨਜੀਤ ਕੌਰ ਪਤਨੀ ਨਿਰਮਲ ਸਿੰਘ ਅਤਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੁੱਢਲੇ ਇਲਾਜ ਲਈ ਚਰਨਜੀਤ ਕੌਰ ਨੂੰ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਚਰਨਜੀਤ ਕੌਰ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਬਰਨਾਲਾ ਲਈ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਬਠਿੰਡਾ 'ਚ ਪਿਓ ਦੀ ਹੈਵਾਨੀਅਤ, ਗਲ ’ਚ ਕੱਪੜਾ ਪਾ ਧੂਹ-ਧੂਹ ਕੇ ਕੁੱਟੀ 8 ਸਾਲਾ ਮਾਸੂਮ ਧੀ

ਇਸ ਘਟਨਾ ਦਾ ਪਤਾ ਚਲਦਿਆਂ ਹੀ ਮ੍ਰਿਤਕ ਦੇ ਵਾਰਸਾ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਪੁੱਜੇ ਅਤੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਬਾਰੇ ਉਨ੍ਹਾਂ ਨੂੰ ਲੋਕਾਂ ਵੱਲੋਂ ਹੀ ਟੈਲੀਫੋਨ ’ਤੇ ਇਹ ਸੁਨੇਹਾ ਦਿੱਤਾ ਕਿ ਇਹ ਘਟਨਾ ਵਾਪਰ ਚੁੱਕੀ ਹੈ। ਸ਼ੇਰਪੁਰ ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੇ ਜਾਣਗੀਆ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News