ਕਰੰਟ ਲੱਗਣ ਕਾਰਨ ਦੂਜੀ ਮੰਜ਼ਿਲ ਤੋਂ ਡਿੱਗਿਆ ਮਜ਼ਦੂਰ, ਵਾਲ-ਵਾਲ ਬਚੀ ਜਾਨ
Friday, May 22, 2026 - 12:11 PM (IST)
ਲੁਧਿਆਣਾ (ਰਾਜ): ਉਪਕਾਰ ਨਗਰ ਤੋਂ ਮੱਲੀ ਪੈਲੇਸ ਮਾਰਗ 'ਤੇ ਇਕ ਨਿਰਮਾਣ ਅਧੀਨ ਫੈਕਟਰੀ ਵਿਚ ਵੀਰਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਵਾਪਰਿਆ। ਬਿਹਾਰ ਦਾ ਰਹਿਣ ਵਾਲਾ 22 ਸਾਲਾ ਮਜ਼ਦੂਰ ਅਰੁਣ, ਜੋ ਪਿਛਲੇ ਡੇਢ ਮਹੀਨੇ ਤੋਂ ਇੱਥੇ ਕੰਮ ਕਰ ਰਿਹਾ ਸੀ, ਹਾਈ ਵੋਲਟੇਜ ਕਰੰਟ ਦੀ ਲਪੇਟ ਵਿਚ ਆ ਗਿਆ। ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਹ ਦੂਜੀ ਮੰਜ਼ਿਲ ਤੋਂ ਸਿੱਧਾ ਹੇਠਾਂ ਕੰਕਰੀਟ ਦੇ ਫਰਸ਼ 'ਤੇ ਜਾ ਡਿੱਗਿਆ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਰੁਣ ਲੱਕੜ ਦੀ ਪੌੜੀ ਦੀ ਮਦਦ ਨਾਲ ਉੱਪਰਲਾ ਗੇਟ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉੱਥੋਂ ਗੁਜ਼ਰ ਰਹੀ ਬਿਜਲੀ ਦੀ ਨੰਗੀ ਤਾਰ ਨਾਲ ਛੂਹ ਗਿਆ। ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਲਾਕੇ ਦੇ ਲੋਕਾਂ ਵਿਚ ਚਰਚਾ ਹੈ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਸਨ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਲਾਪਰਵਾਹੀ ਲਈ ਕੌਣ ਜ਼ਿੰਮੇਵਾਰ ਹੈ?
