ਕੈਂਟਰ ਨੇ ਖੜ੍ਹੇ ਮੋਟਰਸਾਈਕਲ ''ਚ ਮਾਰੀ ਟੱਕਰ, 1 ਦੀ ਮੌਤ, 2 ਹੋਰ ਜ਼ਖਮੀ

Thursday, Dec 28, 2023 - 01:17 AM (IST)

ਕੈਂਟਰ ਨੇ ਖੜ੍ਹੇ ਮੋਟਰਸਾਈਕਲ ''ਚ ਮਾਰੀ ਟੱਕਰ, 1 ਦੀ ਮੌਤ, 2 ਹੋਰ ਜ਼ਖਮੀ

ਮੋਹਾਲੀ (ਪਰਦੀਪ)- ਮੋਹਾਲੀ ਦੀ ਕਮਲਾ ਮਾਰਕੀਟ ਨੇੜੇ ਇਕ ਕੈਂਟਰ ਚਾਲਕ ਖੜ੍ਹੇ ਮੋਟਰਸਾਈਕਲ ਵਿਚ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਮ੍ਰਿਤਕ ਦੀ ਪਛਾਣ ਗਣੇਸ਼ ਪੁੱਤਰ ਰਾਮ ਬਹਾਦੁਰ ਵਜੋਂ ਹੋਈ ਹੈ, ਜਦੋਂ ਕਿ ਗੋਰਾ ਅਤੇ ਬਲਜੀਤ ਸਿੰਘ ਨਾਂ ਦੇ ਜ਼ਖ਼ਮੀਆਂ ਨੂੰ ਸੈਕਟਰ-32 ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਕੈਂਟਰ ਚਾਲਕ ਸਤਿੰਦਰ ਯਾਦਵ ਟਰਾਂਸਪੋਰਟ ਨਗਰ ਧਨਾਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਆਪਣੇ ਬਿਆਨਾਂ ਵਿਚ ਮ੍ਰਿਤਕ ਗਣੇਸ਼ ਦੇ ਮਸੇਰੇ ਭਰਾ ਖੀਮ ਬਹਾਦੁਰ ਨੇ ਥਾਣਾ ਫੇਜ਼-1 ਪੁਲਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਹ ਫੇਜ਼-11 ਮੋਹਾਲੀ ਵਿਖੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ। ਗਣੇਸ਼, ਜੋ ਕਿ ਉਸ ਦੇ ਨਾਲ ਹੀ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ, 25 ਦਸੰਬਰ ਨੂੰ 12.30 ਵਜੇ ਸੜਕ ਹਾਦਸੇ ’ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ- 15 ਸਾਲਾ ਨੌਜਵਾਨ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਦੀ ਮਾਂ ਕੋਲ ਟਿਊਸ਼ਨ ਪੜ੍ਹਦੀ ਸੀ ਬੱਚੀ

ਉਸ ਨੇ ਦੱਸਿਆ ਕਿ ਉਹ ਦੋਵੇਂ ਆਪਣੇ ਨਿੱਜੀ ਕੰਮ ਲਈ ਕਮਲਾ ਮਾਰਕੀਟ ਮੋਹਾਲੀ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਚਾਲਕ ਨੇ ਕੈਂਟਰ ਤੇਜ਼ੀ ਨਾਲ ਲਿਆ ਕੇ ਅੱਗੇ ਖੜ੍ਹੇ ਗੋਰਾ ਵਾਸੀ ਪਿੰਡ ਟੌਂਸਾ ਜ਼ਿਲ੍ਹਾ ਰੋਪੜ ਤੇ ਬਲਜੀਤ ਸਿੰਘ ਵਾਸੀ ਬਲੌਂਗੀ ਨੂੰ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਇਸ ਟੱਕਰ ਵਿਚ ਗਣੇਸ਼, ਗੋਰਾ ਤੇ ਬਲਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਇਨ੍ਹਾਂ ਨੂੰ ਇਲਾਜ ਲਈ ਜੀ.ਐੱਮ.ਸੀ. ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਗਣੇਸ਼ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਗੋਰਾ ਤੇ ਬਲਜੀਤ ਸਿੰਘ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News