ਮੋਟਰਸਾਈਕਲ ’ਚ ਕਾਰ ਵੱਜਣ ਕਾਰਨ ਔਰਤ ਜ਼ਖਮੀ, ਮਾਮਲਾ ਦਰਜ
Saturday, Jan 19, 2019 - 06:39 AM (IST)
ਤਪਾ ਮੰਡੀ, (ਸ਼ਾਮ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸ਼ਿਵਾ ਫੈਕਟਰੀ ਕੋਲ ਮੋਟਰਸਾਈਕਲ ’ਚ ਕਾਰ ਵੱਜਣ ਨਾਲ ਔਰਤ ਦੇ ਜ਼ਖਮੀ ਹੋਣ ’ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਾਜੋਕੇ ਨੇ ਬਿਆਨ ਦਿੱਤੇ ਕਿ ਚਰਨਜੀਤ ਕੌਰ ਸ਼ਿਵਾ ਫੈਕਟਰੀ ਤੋਂ ਆਪਣੇ ਪਿੰਡ ਮਹਿਤਾ ਜਾ ਰਹੀ ਸੀ ਤਾਂ ਕਿਸੇ ਨਾ-ਮਾਲੂਮ ਕਾਰ ਨੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਜ਼ਖਮੀ ਹੋ ਗਈ। ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
