ਅਵਾਰਾ ਕੁੱਤੇ ਨੇ 10 ਲੋਕਾਂ ’ਤੇ ਹਮਲਾ ਕਰਕੇ ਕੀਤੇ ਜ਼ਖ਼ਮੀ
Tuesday, Oct 01, 2024 - 06:22 PM (IST)
ਫਾਜ਼ਿਲਕਾ (ਨਾਗਪਾਲ)-ਸ਼ਹਿਰ ਦੇ ਅਬੋਹਰੀ ਰੋਡ ’ਤੇ ਇਕ ਅਵਾਰਾ ਕੁੱਤੇ ਨੇ ਵੱਖ ਵੱਖ ਥਾਵਾਂ ’ਤੇ ਲੋਕਾਂ ’ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਹੋਣਾ ਪਿਆ। ਹਸਪਤਾਲ ਜੇਰੇ ਇਲਾਜ ਭੈਰੋ ਬਸਤੀ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਰਿਕਸ਼ਾ ਚਲਾਉਂਦਾ ਹੈ, ਜੋ ਕਿ ਅਬੋਹਰ ਰੋਡ ’ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਰਸਤੇ ’ਚ ਇਕ ਆਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸਨੇ ਉਸਦੀ ਲੱਤ ’ਤੋਂ ਵੱਢ ਲਿਆ ਅਤੇ ਕੁੱਤੇ ਨੇ ਉਸਦਾ ਮੂੰਹ ਖਾ ਲਿਆ। ਮੌਕੇ ’ਤੇ ਪਹੁੰਚੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਟਾਇਰ ਕੱਢ ਰਿਹਾ ਸੀ ਕਿ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਤੋਂ ਕੱਟ ਲਿਆ। ਦੀਪਕ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਕੰਮ ’ਚ ਰੁੱਝਿਆ ਹੋਇਆ ਸੀ ਕਿ ਅਚਾਨਕ ਇਕ ਆਵਾਰਾ ਕੁੱਤੇ ਨੇ ਆ ਕੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਆਪਣਾ ਬਚਾਅ ਕੀਤਾ ਪਰ ਇਸ ਨੇ ਉਸ ਦੀ ਲੱਤ ਤੋਂ ਵੱਢ ਲਿਆ। ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤੇ ਇਕ ਨਹੀਂ ਬਲਕਿ 10 ਤੋਂ 12 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਸਾਰੇ ਜਖ਼ਮੀ ਵਿਅਕਤੀ ਇਕ ਤੋਂ ਬਾਅਦ ਇਕ ਹਸਪਤਾਲ ’ਚ ਆਉਂਦੇ ਰਹੇ।
ਇਹ ਵੀ ਪੜ੍ਹੋ- ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8