ਖੇਤ ''ਚ ਲੱਗੇ ਅਮਰੂਦ ਤੋੜ ਕੇ ਖਾਣੇ 7ਵੀਂ ਜਮਾਤ ਦੇ ਬੱਚੇ ਨੂੰ ਪਏ ਮਹਿੰਗੇ, ਕੁੱਟਮਾਰ ਕਰਕੇ ਕੀਤਾ ਹਾਲੋ-ਬੇਹਾਲ

Monday, Aug 05, 2024 - 05:09 PM (IST)

ਖੇਤ ''ਚ ਲੱਗੇ ਅਮਰੂਦ ਤੋੜ ਕੇ ਖਾਣੇ 7ਵੀਂ ਜਮਾਤ ਦੇ ਬੱਚੇ ਨੂੰ ਪਏ ਮਹਿੰਗੇ, ਕੁੱਟਮਾਰ ਕਰਕੇ ਕੀਤਾ ਹਾਲੋ-ਬੇਹਾਲ

ਤਪਾ ਮੰਡੀ (ਸ਼ਾਮ,ਗਰਗ)-ਸਬ-ਡਿਵੀਜ਼ਨਲ ਹਸਪਤਾਲ ਤਪਾ ’ਚ ਦਾਖ਼ਲ ਪਿੰਡ ਕਾਹਨੇਕੇ ਦੇ ਖੇਤ ’ਚੋਂ ਅਮਰੂਦ ਤੋੜ ਕੇ ਖਾਣ ਦੇ ਦੋਸ਼ ’ਚ ਇਕ ਨਾਬਾਲਗ ਬੱਚੇ ਨੂੰ ਘੇਰ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੇਰੇ ਇਲਾਜ ਕੁਲਦੀਪ ਸਿੰਘ ਨਾਬਾਲਗ ਬੱਚੇ ਦੇ ਪਿਤਾ ਪੁੱਤਰ ਗੁਰਸੇਵਕ ਸਿੰਘ ਵਾਸੀ ਕਾਹਨੇਕੇ ਨੇ ਦੱਸਿਆ ਕਿ ਮੇਰਾ ਬੱਚਾ ਸਰਕਾਰੀ ਪ੍ਰਾਈਮਰੀ ਸਕੂਲ ਕਾਹਨੇਕੇ ਦੀ ਸੱਤਵੀਂ ਕਲਾਸ ’ਚ ਪੜ੍ਹਦਾ ਹੈ। ਬੀਤੇ ਦਿਨੀਂ ਸਵੇਰੇ 9 ਵਜੇ ਪੈਦਲ ਤੁਰ ਕੇ ਮੇਰਾ ਬੱਚਾ ਸਕੂਲ ਗਰਾਊਂਡ ’ਚ ਖੇਡਣ ਚਲਾ ਗਿਆ, ਮੈਂ ਅਪਣੇ ਘਰੋਂ ਲੜਕੇ ਨੂੰ ਲੈਣ ਲਈ ਗਿਆ ਤਾਂ ਸਕੂਲ ਨੇੜੇ ਪਿੰਡ ਦੇ ਇਕ ਧਨਾਢ ਵਿਅਕਤੀ ਦੌੜ ਕੇ ਆਇਆ ਅਤੇ ਮੇਰੇ ਲੜਕੇ ਨੂੰ ਘੇਰ ਕੇ ਨਾਜਾਇਜ਼ ਕੁੱਟਮਾਰ ਕਰਕੇ ਘਸੀੜ ਕੇ ਸਕੂਲ ਨਜ਼ਦੀਕ ਲੈ ਗਿਆ। ਕੁੱਟਮਾਰ ਕਾਰਨ ਬੇਹੋਸ਼ ਹੋਏ ਬੱਚੇ ਦੇ ਗੁੱਝੀਆਂ ਸੱਟਾਂ ਲੱਗਣ ਕਾਰਨ ਸਹਿਮ ਗਿਆ। ਲੜਕੇ ਦੀਆਂ ਚੀਕਾਂ ਸੁਣ ਕੇ ਰਾਹਗੀਰ ਆ ਗਏ ਤਾਂ ਉਸ ਨੇ ਮੇਰੇ ਲੜਕੇ ਨੂੰ ਛੱਡ ਦਿੱਤਾ।

ਬੱਚੇ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਧਨਾਢ ਵਿਅਕਤੀ ਦੇ ਖੇਤ ’ਚ ਲੱਗੇ ਬੂਟੇ ਤੋਂ ਅਮਰੂਦ ਤੋੜ ਕੇ ਖਾਂਦੇ ਹਨ। ਧਨਾਢ ਵਿਅਕਤੀ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਗਾਲੀ-ਗਲੋਚ ਵੀ ਕੀਤੀ। ਸੱਟਾਂ ਲੱਗਣ ਕਾਰਨ ਬੱਚੇ ਨੂੰ ਸਿਵਲ ਹਸਪਤਾਲ ਤਪਾ ’ਚ ਦਾਖ਼ਲ ਕਰਵਾਇਆ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- 4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ, ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ

ਡਾਕਟਰਾਂ ਦਾ ਕਹਿਣਾ ਹੈ ਕਿ ਰੂਕਾ ਕੱਟ ਕੇ ਪੁਲਸ ਸਟੇਸ਼ਨ ਰੂੜੇਕੇ ਕਲਾਂ ਵਿਖੇ ਭੇਜ ਦਿੱਤਾ ਗਿਆ ਤਾਂ ਥਾਣੇਦਾਰ ਬਲਵਿੰਦਰ ਕੁਮਾਰ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਬੱਚੇ ਦੇ ਬਿਆਨ ਕਲਮਬੰਦ ਕਰਕੇ ਜਗਸੀਰ ਸਿੰਘ ਵਾਸੀ ਕਾਹਨੇਕੇ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ASI ਨੇ ਧੀ ਨੂੰ ਕੈਨੇਡਾ ਭੇਜਣ ਲਈ ਇੰਡੋ ਸਟਾਰ ਦੇ ਮਾਲਕ ਨੂੰ ਦਿੱਤੇ ਲੱਖਾਂ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News