ਕਾਰ ’ਚ ਘੁੰਮ ਕੇ ਵੇਚ ਰਿਹਾ ਸੀ ਚਾਈਨਾ ਡੋਰ, ਪੁਲਸ ਨੇ ਕਾਬੂ ਕਰ ਕੇ 100 ਗੱਟੂ ਕੀਤੇ ਬਰਾਮਦ
Monday, Jan 13, 2025 - 07:23 AM (IST)
ਲੁਧਿਆਣਾ (ਗੌਤਮ) : ਕਾਰ ’ਚ ਘੁੰਮ ਕੇ ਗਾਹਕਾਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਸਪਲਾਈ ਕਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ, ਪੁਲਸ ਨੇ ਮੁਲਜ਼ਮ ਦੀ ਪਛਾਣ ਸ੍ਰੀ ਗੁਰੂ ਨਾਨਕ ਦੇਵ ਨਗਰ ਵੱਡੀ ਹੈਬੋਵਾਲ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਵਜੋਂ ਕੀਤੀ ਹੈ। ਮਾਮਲੇ ਦੀ ਕਾਰਵਾਈ ਕਰ ਰਹੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ’ਚ ਗਸ਼ਤ ਦੌਰਾਨ ਮੱਲ੍ਹੀ ਪੈਟਰੋਲ ਪੰਪ ਨੇੜੇ ਮੌਜੂਦ ਸੀ ਤਾਂ ਉੁਨ੍ਹਾਂ ਨੂੰ ਖ਼ਬਰੀ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਪਾਬੰਦੀਸ਼ੁਦਾ ਡੋਰ ਵੇਚ ਰਿਹਾ ਹੈ।
ਇਹ ਵੀ ਪੜ੍ਹੋ : ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ ਲੰਘਦੀਆਂ ਰਹੀਆਂ ਗੱਡੀਆਂ
ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਟੀਮ ਨੇ ਮੁਲਜ਼ਮ ਨੂੰ ਹਰਗੋਬਿੰਦ ਨਗਰ ਬੈੱਕ ਸਾਈਡ ਸਬਜ਼ੀ ਮੰਡੀ ਹੈਬੋਵਾਲ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਪੁਲਸ ਨੇ ਚਾਈਨਾ ਡੋਰ ਦੇ ਕਰੀਬ 100 ਗੱਟੂ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਆਸਥਾ ਦੇ ਮਹਾਕੁੰਭ ਦੀ ਅੱਜ ਹੋਵੇਗੀ ਸ਼ੁਰੂਆਤ, ਪਹਿਲੇ ਸ਼ਾਹੀ ਇਸ਼ਨਾਨ 'ਚ ਲੱਖਾਂ ਸ਼ਰਧਾਲੂ ਲਗਾਉਣਗੇ ਡੁਬਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8