ਸੁਸਾਇਟੀ ਦੀ ਲਿਫ਼ਟ ’ਚ ਲੱਗੀ ਅੱਗ,  ਮਚੀ ਭਾਜੜ

Friday, Aug 16, 2024 - 10:44 AM (IST)

ਸੁਸਾਇਟੀ ਦੀ ਲਿਫ਼ਟ ’ਚ ਲੱਗੀ ਅੱਗ,  ਮਚੀ ਭਾਜੜ

ਖਰੜ (ਰਣਬੀਰ)- ਖਰੜ ਲਾਂਡਰਾਂ ਰੋਡ ਸੈਕਟਰ-116 ਸਥਿਤ ਪਿੰਡ ਸੰਤੇ ਮਾਜਰਾ ’ਚ ਸਥਿਤ ਰਿਹਾਇਸ਼ੀ ਸੁਸਾਇਟੀ ਸਿਟੀ ਆਫ਼ ਡਰੀਮਜ਼ ਐਲੀਨਾ ਹਾਈਟਸ-4 ਦੀ ਲਿਫ਼ਟ ’ਚ ਬੁੱਧਵਾਰ ਸ਼ਾਮ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਕਾਰਨ ਸਥਾਨਕ ਲੋਕਾਂ ’ਚ ਇਕਦਮ ਭਾਜੜ ਮਚ ਗਈ। ਸੁਸਾਇਟੀ ''ਚ ਸਥਿਤ 4 ਘਰਾਂ ਦੇ ਗੀਜ਼ਰਾਂ ’ਚ ਸ਼ਾਰਟ ਸਰਕਟ ਕਾਰਨ ਧਮਾਕਾ ਹੋ ਗਿਆ। ਪਿਛਲੇ 3 ਦਿਨਾਂ 'ਚ ਸੁਸਾਇਟੀ 'ਚ ਇਹ ਦੂਜੀ ਘਟਨਾ ਹੈ, ਜਿਸ ''ਚ ਬਿਜਲੀ ਸਿਸਟਮ ਦੇ ਓਵਰਲੋਡ ਹੋਣ ਕਾਰਨ ਇਕ ਜਗ੍ਹਾ ਤੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸੁਸਾਇਟੀ ਵਾਸੀਆਂ ਅਤੇ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਸਾਵਧਾਨੀ ਨਾਲ ਕਾਰਵਾਈ ਕਰਦਿਆਂ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ''ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਸਹਿਮੇ ਲੋਕ

ਅੱਗ ਦੀ ਇਸ ਪੂਰੀ ਘਟਨਾ ਸਮੇਂ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਐਤਵਾਰ ਨੂੰ ਲਿਫ਼ਟ ਨਾਲ ਸਥਿਤ ਡਕਟ ’ਚ ਪਾਵਰ ਦੀ ਮੇਨ ਸਪਲਾਈ ਤਾਰਾਂ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਸੀ, ਜਿਸ ’ਤੇ ਸਾਰੇ ਲੋਕਾਂ ਨੇ ਮਿਲ ਕੇ ਕਾਬੂ ਪਾਇਆ। ਇਸ ਤੋਂ ਬਾਅਦ ਤੀਜੇ ਦਿਨ ਬਿਜਲੀ ਬਹਾਲ ਕਰ ਦਿੱਤੀ ਗਈ ਪਰ ਕੁਝ ਘੰਟਿਆਂ ਬਾਅਦ ਫਿਰ ਸ਼ਾਰਟ ਸਰਕਟ ਹੋਣ ਕਾਰਨ ਲਿਫ਼ਟ ਡਕਟ ’ਚ ਅੱਗ ਲੱਗ ਗਈ।

ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਣ ਦੇ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਸੰਕੇਤ, ਵੀਡੀਓ ਸਾਂਝੀ ਕਰਕੇ ਆਖੀ ਵੱਡੀ ਗੱਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News