ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਖ਼ਿਲਾਫ਼ ਰੇਲਵੇ ਵਿਭਾਗ ਦੀ ਸਖ਼ਤ ਕਾਰਵਾਈ, ਵਸੂਲਿਆ 81 ਲੱਖ ਰੁਪਏ ਜੁਰਮਾਨਾ
Friday, Jul 26, 2024 - 09:19 PM (IST)

ਜੈਤੋ (ਪਰਾਸ਼ਰ, ਪਰਮਜੀਤ ਕੁਮਾਰ)- ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲ ਡਵੀਜ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟਿਕਟਾਂ ਦੀ ਵਿਕਰੀ ਵਧਾਉਣ ਲਈ ਮੰਡਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਅਗਵਾਈ ਹੇਠ ਹੈੱਡਕੁਆਰਟਰ ਵਿਖੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਫ਼ਿਰੋਜ਼ਪੁਰ ਡਵੀਜ਼ਨ ਵਿਚ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਵੱਖ-ਵੱਖ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਇਹ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਰੋਜ਼ਾਨਾ ਚਲਾਈ ਗਈ। ਇਸ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੀ ਅਗਵਾਈ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਚੀਫ ਰਿਜਨਲ ਮੈਨੇਜਰ ਅੰਮ੍ਰਿਤਸਰ ਅਤੇ ਸ਼੍ਰੀਨਗਰ, ਸਟੇਸ਼ਨ ਡਾਇਰੈਕਟਰ ਲੁਧਿਆਣਾ ਅਤੇ ਜੰਮੂ ਤਵੀ ਅਤੇ ਸਹਾਇਕ ਕਮਰਸ਼ੀਅਲ ਮੈਨੇਜਰਾਂ ਨੇ ਕੀਤੀ।
ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ
ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਲੰਧਰ-ਅੰਮ੍ਰਿਤਸਰ, ਫ਼ਿਰੋਜ਼ਪੁਰ-ਬਠਿੰਡਾ, ਲੁਧਿਆਣਾ-ਪਠਾਨਕੋਟ ਕੈਂਟ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਪਠਾਨਕੋਟ ਕੈਂਟ, ਲੁਧਿਆਣਾ-ਜਲੰਧਰ ਕੈਂਟ, ਸ਼੍ਰੀਨਗਰ-ਬਨੀਹਾਲ ਆਦਿ ਸੈਕਸ਼ਨਾਂ ’ਤੇ ਟਿਕਟਾਂ ਦੀ ਚੈਕਿੰਗ ਤੇਜ਼ ਕੀਤੀ ਜਾਵੇਗੀ। ਫ਼ਿਰੋਜ਼ਪੁਰ ਡਵੀਜ਼ਨ ਵਲੋਂ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਬਿਨਾਂ ਟਿਕਟ ਅਤੇ ਅਨਿਯਮਿਤ ਤੌਰ ’ਤੇ ਸਫ਼ਰ ਕਰਨ ਵਾਲੇ 12,459 ਰੇਲਵੇ ਯਾਤਰੀਆਂ ਤੋਂ 81 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e