ਕੁੱਟ-ਮਾਰ ਕਰਨ ਦੇ ਦੋਸ਼ ’ਚ 6 ਨਾਮਜ਼ਦ
Thursday, Nov 15, 2018 - 06:22 AM (IST)
ਗੁਰੂਹਰਸਹਾਏ, (ਆਵਲਾ)– ਕਥਿਤ ਰੂਪ ਵਿਚ ਇਕ ਵਿਅਕਤੀ ਦੀ ਘਰ ’ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 6 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਮੁੱਦਈ ਖੁਸ਼ਦਿਲ ਖੋਖਰ ਪੁੱਤਰ ਮੋਡ਼ਾ ਰਾਮ ਵਾਸੀ ਚੱਕ ਸਰਕਾਰ ਮੋਜੀ ਬਹਾਦਰ ਕੇ ਦਾਖਲੀ ਛਾਂਗਾ ਰਾਏ ਹਿਠਾਡ਼ ਜੋ ਕਿ ਮੈਡੀਕਲ ਕਾਲਜ ਫਰੀਦਕੋਟ ’ਚ ਦਾਖਲ ਹੈ, ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੋਸ਼ ਲਾਇਆ ਕਿ ਟਿੰਕੂ, ਲਵ, ਬੱਬੂ, ਵਿਸ਼ੂ, ਜਸਵਿੰਦਰ ਸਿੰਘ ਤੇ ਰਾਜੂ ਨੇ ਹਮਸਲਾਹ ਹੋ ਕੇ ਉਸ ਦੇ ਘਰ ਜਾ ਕੇ ਉਸ ਦੀ ਕੁੱਟ-ਮਾਰ ਕੀਤੀ। ਉਸ ਅਨੁਸਾਰ ਦੋਸ਼ੀ ਟਿੰਕੂ ਉਸ ਦੀ ਭਰਜਾਈ ’ਤੇ ਮਾਡ਼ੀ ਨਿਗ੍ਹਾ ਰੱਖਦਾ ਸੀ, ਜਿਸ ਨੂੰ ਰੋਕਣ ’ਤੇ ਨਾਮਜ਼ਦ ਲੋਕਾਂ ਨੇ ਹਮਸਲਾਹ ਹੋ ਕੇ ਉਸ ਦੀ ਕੁੱਟ-ਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।