ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਦੀ ਠੱਗੀ
Friday, Dec 19, 2025 - 05:55 PM (IST)
ਫਰੀਦਕੋਟ (ਰਾਜਨ)-ਸਥਾਨਕ ਪਿੰਡ ਸਿਮਰੇਵਾਲਾ ਨਿਵਾਸੀ ਜੰਗਪ੍ਰਤੀਕ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਥਾਣਾ ਸਿਟੀ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਿਨੈ ਕਰਿਆਲ ਵਾਸੀ ਜੈਤੋ ਫਰੀਦਕੋਟ ਲੋਕਾਂ ਨੂੰ ਆਪਣਾ ਇਮੀਗ੍ਰੇਸ਼ਨ ਦਫਤਰ ਤਲਵੰਡੀ ਪੁਲ ਫਰੀਦਕੋਟ ਵਿਖੇ ਦੱਸ ਕੇ ਬਾਹਰ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਲੈਂਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਤਨੀ ਨੇ ਨੈਨੀ ਦਾ ਕੋਰਸ ਕੀਤਾ ਹੋਇਆ ਹੈ, ਨੂੰ ਬਾਹਰ ਕੈਨੇਡਾ ਭੇਜਣ ਲਈ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿਚ ਮੁਲਜ਼ਮ ਵਿਨੈ ਕਰਿਆਲ ਖਿਲਾਫ਼ ਪੈਸਿਆਂ ਦੀ ਠੱਗੀ ਮਾਰਨ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
