ਵਾਲੀਬਾਲ ਦੇ ਮੈਚ ''ਚ ਹੋਈ ਹਾਰ ਸਬੰਧੀ ਇਕ ਵਿਅਕਤੀ ਦੀ ਕੁੱਟ-ਮਾਰ, 4 ਨਾਮਜ਼ਦ

Sunday, Sep 23, 2018 - 03:21 PM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ) – ਵਾਲੀਬਾਲ ਦੇ ਮੈਚ 'ਚ ਹੋਈ ਹਾਰ ਸਬੰਧੀ ਇਕ ਵਿਅਕਤੀ ਦੀ ਕੁੱਟ-ਮਾਰ ਕਰਨ ਦੇ ਮਾਮਲੇ 'ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ 4 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁੱਦਈ ਸੋਬਿਤ ਵਧਾਵਨ ਪੁੱਤਰ ਕ੍ਰਿਸ਼ਨ ਲਾਲ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਨਾਮਜ਼ਦ ਵਿਅਕਤੀ ਕਾਲਜ ਦੌਰਾਨ ਵਾਲੀਵਾਲ ਦਾ ਮੈਚ ਖੇਡਣ ਆਉਂਦੇ ਸਨ ਤੇ ਪਿਛਲੇ ਹਫਤੇ ਮੈਚ ਮੁੱਦਈ ਹੋਰਾਂ ਤੋਂ ਹਾਰ ਗਏ ਸਨ। ਇਸ ਗੱਲ ਦੀ ਰੰਜਿਸ਼ ਕਰ ਕੇ ਮਨਿੰਦਰ ਸਿੰਘ, ਅਮਨ, ਰੋਬਿਨ ਤੇ ਲਵ ਨਾਮੀ ਵਿਅਕਤੀਆਂ ਨੇ 20 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਲੀਕਲ ਕਾਲਜ 'ਚ ਉਸ ਦੀ ਹਮਸਲਾਹ ਹੋ ਕੇ ਕੁੱਟ-ਮਾਰ ਕਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News