ਕੇਂਦਰੀ ਜੇਲ੍ਹ ਫਰੀਦਕੋਟ ''ਚ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ

Saturday, Mar 21, 2026 - 01:12 PM (IST)

ਕੇਂਦਰੀ ਜੇਲ੍ਹ ਫਰੀਦਕੋਟ ''ਚ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ

ਫਰੀਦਕੋਟ (ਰਾਜਨ)- ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਅਤੇ ਦੋ ਕੈਦੀਆਂ ਕੋਲੋਂ ਗੈਰ-ਕਾਨੂੰਨੀ ਤੌਰ ‘ਤੇ ਰੱਖੇ ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵੀਰਪਾਲ ਸਿੰਘ, ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਵੱਲੋਂ ਪੱਤਰ ਰਾਹੀਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਦੋਂ ਜੇਲ੍ਹ ਅੰਦਰ ਉਨ੍ਹਾਂ ਅਤੇ ਗਾਰਦ ਵੱਲੋਂ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ ਹੋਏ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਮਾਮਲੇ ਵਿੱਚ ਹਵਾਲਾਤੀ ਮਹਿਕਦੀਪ ਸਿੰਘ ਵਾਸੀ ਗਿੱਲ ਪੱਤੀ (ਜ਼ਿਲ੍ਹਾ ਫਾਜ਼ਿਲਕਾ), ਕੈਦੀ ਸੁਖਚਰਨ ਸਿੰਘ ਵਾਸੀ ਗਿੱਲ ਪੱਤੀ (ਜ਼ਿਲ੍ਹਾ ਮੋਗਾ), ਹਵਾਲਾਤੀ ਹਰੀਸ਼ ਕੁਮਾਰ ਵਾਸੀ ਜੈਤੋ ਰੋਡ ਕੋਟਕਪੂਰਾ ਅਤੇ ਕੈਦੀ ਸਰਵਣਜੀਤ ਸਿੰਘ ਵਾਸੀ ਗੁਰਦੁਆਰਾ ਚੌਕ ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਨੂੰ ਮੁਲਜ਼ਮਾਂ ਵੱਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਗੁਰਪਾਲ ਸਿੰਘ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 25 ਤਾਰੀਖ਼ ਤੱਕ ਵੱਡੀ ਭਵਿੱਖਬਾਣੀ! ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ, Alert ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News