4-5 ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਪਤੀ-ਪਤਨੀ ਤੋਂ ਕਾਰ ਖੋਹੀ

Wednesday, Sep 11, 2019 - 12:27 AM (IST)

4-5 ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਪਤੀ-ਪਤਨੀ ਤੋਂ ਕਾਰ ਖੋਹੀ

ਫਿਰੋਜ਼ਪੁਰ, (ਕੁਮਾਰ)- ਸ੍ਰੀ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਵੱਲ ਆ ਰਹੇ ਇਕ ਜੋਡ਼ੇ ਮੀਨੂ ਬਜਾਜ ਅਤੇ ਉਸ ਦੇ ਪਤੀ ਰਾਜ ਕੁਮਾਰ ਬਜਾਜ ਵਾਸੀ ਵਿਕਾਸ ਵਿਹਾਰ ਫਿਰੋਜ਼ਪੁਰ ਸ਼ਹਿਰ ਤੋਂ 4-5 ਹਥਿਆਰਬੰਦ ਲੁਟਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਮੀਨੂ ਬਜਾਜ ਅਤੇ ਉਸ ਦੇ ਪਤੀ ਰਾਜ ਕੁਮਾਰ ਬਜਾਜ ਨੇ ਦੱਸਿਆ ਕਿ ਅੱਜ ਸ਼ਾਮ ਉਹ ਆਪਣੀ ਸਵਿੱਫਟ ਕਾਰ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਆ ਰਹੇ ਸੀ ਅਤੇ ਤਰਨਤਾਰਨ ਦੀ ਡਿਸਟ੍ਰਿਕ ਕੋਰਟ ਕੋਲ ਪਿੱਛੋਂ ਇਕ ਗ੍ਰੇ-ਬਲੈਕ ਵਰਨਾ ਕਾਰ ਆਈ ਅਤੇ ਕਾਰ ’ਚ ਸਵਾਰ 4-5 ਹਥਿਆਰਬੰਦ ਲੋਕਾਂ ਨੇ ਆਪਣੀ ਕਾਰ ਸਵਿੱਫਟ ਦੇ ਅੱਗੇ ਲਾ ਦਿੱਤੀ ਅਤੇ ਉਨ੍ਹਾਂ ਪਿਸਤੌਲ ਦੀ ਨੋਕ ’ਤੇ ਜੋਡ਼ੇ ਨੂੰ ਕਾਰ ’ਚੋਂ ਬਾਹਰ ਕੱਢ ਦਿੱਤਾ ਅਤੇ ਕਾਰ ਖੋਹ ਕੇ ਫਰਾਰ ਹੋ ਗਏ। ਮੀਨੂ ਅਤੇ ਉਸ ਦੇ ਪਤੀ ਨੇ ਇਸ ਲੁੱਟ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਹੈ ਅਤੇ ਤਰਨਤਾਰਨ ਦੀ ਪੁਲਸ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੇ ਸਿਰ ਦੇ ਕੇਸ ਕੱਟੇ ਹੋਏ ਸਨ ਅਤੇ ਦਾਡ਼ੀ ਰੱਖੀ ਹੋਈ ਸੀ।


author

Bharat Thapa

Content Editor

Related News