ਚਾਲੂ ਭੱਠੀ ਸਮੇਤ 20 ਲੀਟਰ ਲਾਹਨ ਅਤੇ 6 ਬੋਤਲਾਂ ਰੂੜੀ ਮਾਰਕਾ ਸ਼ਰਾਬ ਬਰਾਮਦ, 3 ਖਿਲਾਫ ਮਾਮਲਾ ਦਰਜ
Monday, Jun 01, 2020 - 12:21 PM (IST)

ਭਵਾਨੀਗੜ੍ਹ(ਕਾਂਸਲ) - ਸਥਾਨਕ ਪੁਲਸ ਵਲੋਂ ਤਿੰਨ ਵਿਅਕਤੀਆਂ ਨੂੰ 20 ਲੀਟਰ ਲਾਹਨ ਅਤੇ 6 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੈਕ ਪੋਸਟ ਕਾਲਾਝਾੜ ਦੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਕਰਮਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਪਿੰਡ ਚੰਨੋਂ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਤਰਸੇਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਖਰੋਦੀ ਅਤੇ ਜੈਪਾਲ ਸਿੰਘ ਪੁੱਤਰ ਦੋਲਤ ਸਿੰਘ ਵਾਸੀ ਦੀਵਾਨਗੜ੍ਹ ਨੂੰ ਲਾਹਨ ਵਿਚੋਂ ਭੱਠੀ ਲਾ ਕੇ ਦੇਸੀ ਰੂੜੀ ਮਾਰਕਾ ਦਾਰੂ ਬਣਾਉਂਦੇ ਕਾਬੂ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ 20 ਲੀਟਰ ਲਾਹਨ ਅਤੇ 6 ਬੋਤਲਾਂ ਰੂੜੀ ਮਾਰਕਾ ਸ਼ਰਾਬ ਦੀਆਂ ਬਰਾਮਦ ਕਰਕੇ ਇਨ੍ਹਾ ਤਿੰਨਾਂ ਵਿਰੁੱਧ ਅਕਸਾਇਜ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।