ਤਪਾ ਮੰਡੀ ''ਚ 2 ਮੋਟਰਸਾਈਕਲਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਗੰਭੀਰ ਜ਼ਖ਼ਮੀ

04/30/2023 3:26:43 PM

ਤਪਾ ਮੰਡੀ (ਸ਼ਾਮ,ਗਰਗ) : ਸ਼ਨੀਵਾਰ ਦੀ ਰਾਤ 8 ਵਜੇ ਦੇ ਕਰੀਬ ਆਲੀਕੇ-ਧਿੰਗੜ ਲਿੰਕ ਰੋਡ ‘ਤੇ ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ ‘ਚ 3 ਜਣਿਆਂ ਦੇ ਗੰਭੀਰ ਜ਼ਖ਼ਮੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਤਪਾ ਸਬ-ਡਵੀਜਨਲ ਹਸਪਤਾਲ ‘ਚ ਦਾਖ਼ਲ ਕਰਵਾਏ ਗਿਆ ਹੈ। 

ਇਹ ਵੀ ਪੜ੍ਹੋ- ਪਤਨੀ ਨਾਲ ਹੋਏ ਝਗੜੇ ਮਗਰੋਂ ਸਹੁਰਿਆਂ ਵੱਲੋਂ ਜਵਾਈ ਦੀ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦੇ ਨੇ ਕੀਤੀ ਖ਼ੁਦਕੁਸ਼ੀ

ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਰਾਮੂ ਰਾਏ ਅਤੇ ਮਦਨ ਲਾਲ ਪਿੰਡ ਧਿੰਗੜ ਤੋਂ ਆਲੀਕੇ ਖ਼ਰੀਦ ਕੇਂਦਰ ‘ਚ ਪਈ ਕਣਕ ਦੀ ਨਿਗਰਾਨੀ ਰੱਖਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ। ਇਸ ਦੌਰਾਨ ਢਿਲਵਾਂ ਖ਼ਰੀਦ ਕੇਂਦਰ ਤੋਂ ਮਹਿਰਾਜ ਜਾ ਰਿਹਾ ਮਨਪ੍ਰੀਤ ਸਿੰਘ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਉਹ ਮੋਟਰਸਾਈਕਲਾਂ ਸਣੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ। 

ਇਹ ਵੀ ਪੜ੍ਹੋ- ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ

ਮੌਕੇ 'ਤੇ ਮੌਜੂਦ ਰਾਹਗੀਰਾਂ ਅਤੇ ਆਸੇ-ਪਾਸੇ ਖੇਤਾਂ ‘ਚ ਕੰਮ ਕਰਦੇ ਕਿਸਾਨਾਂ-ਮਜ਼ਦੂਰਾਂ ਨੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਤਪਾ ਸੂਚਨਾ ਦਿੱਤੀ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ। ਮੌਕੇ 'ਤੇ ਹਾਜ਼ਰ ਡਾਕਟਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਖੂਨ ਨੂੰ ਬੰਦ ਕਰਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਅਤੇ ਆੜ੍ਹਤੀਏ ਵੀ ਹਸਪਤਾਲ ਪਹੁੰਚ ਗਏ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News