ਸੜਕ ਹਾਦਸੇ ’ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

Tuesday, Jun 02, 2020 - 12:10 AM (IST)

ਸੜਕ ਹਾਦਸੇ ’ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

ਮੋਰਿੰਡਾ, (ਧੀਮਾਨ)- ਮੋਰਿੰਡਾ-ਕੁਰਾਲੀ ਮਾਰਗ ’ਤੇ ਪਿੰਡ ਚਤਾਮਲਾ ਨੇੜੇ ਇਕ ਪੈਲੇਸ ਕੋਲ ਇਕ ਕਾਰ ਤੇ ਮੋਟਰ ਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਮੋਰਿੰਡਾ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਮੋਰਿੰਡਾ ਤੋਂ ਕੁਰਾਲੀ ਵੱਲ ਜਾ ਰਹੇ ਇਕ ਮੋਟਰ ਸਾਈਕਲ ਨੰਬਰ ਪੀ. ਬੀ. 65 ਏ. ਬੀ.– 3331 ਅਤੇ ਕੁਰਾਲੀ ਵੱਲ ਤੋਂ ਮੋਰਿੰਡਾ ਵੱਲ ਜਾ ਰਹੀ ਕਾਰ ਨੰਬਰ ਪੀ. ਬੀ. 23 ਈ-3176 ਵਿਚਕਾਰ ਹੋਇਆ, ਜਿਸ ਵਿਚ ਮੋਟਰ ਸਾਈਕਲ ਸਵਾਰ ਰਣਜੋਧ ਸਿੰਘ (40) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚਤਾਮਲਾ ਅਤੇ ਹਰਜੋਬਨ ਸਿੰਘ (40) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸ਼ਾਹਪੁਰ (ਨੇੜੇ ਕੁਰਾਲੀ) ਦੀ ਮੌਤ ਹੋ ਗਈ।


author

Bharat Thapa

Content Editor

Related News