ਵੱਖ-ਵੱਖ ਰੇਲ ਹਾਦਸਿਆਂ ’ਚ 2 ਦੀ ਮੌਤ
Thursday, Nov 21, 2019 - 10:50 PM (IST)

ਖੰਨਾ, (ਜ. ਬ.)- ਵੱਖ-ਵੱਖ ਰੇਲ ਹਾਦਸਿਆਂ ’ਚ 2 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਜੀ. ਆਰ. ਪੀ. ਨੇ ਲਾਸ਼ਾਂ ਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭਿਜਵਾਇਆ ਹੈ, ਜਿੱਥੇ ਕਾਰਵਾਈ ਕਰਨ ਉਪਰੰਤ ਲਾਸ਼ਾਂ ਨੂੰ ਵਾਰਸਾਂਂ ਨੂੰ ਸੌਂਪ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਰਤਨਹੇਡ਼ੀ ਫਾਟਕਾਂ ਨੇੜੇ ਇਕ ਵਿਅਕਤੀ ਰੇਲਵੇ ਲਾਈਨ ਪਾਰ ਕਰ ਰਿਹਾ ਸੀ, ਤਾਂ ਅਚਾਨਕ ਟ੍ਰੇਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ 50 ਸਾਲ ਵਾਸੀ ਆਜ਼ਾਦ ਨਗਰ ਖੰਨਾ ਵਜੋਂ ਹੋਈ ਹੈ।
ਇਸੇ ਤਰ੍ਹਾਂ ਬੀਤੀ ਰਾਤ ਸਮਰਾਲਾ ਰੋਡ ਪੁਲ ਨਜ਼ਦੀਕ ਰੇਲ ਲਾਈਨ ਪਾਰ ਕਰਦੇ ਸਮੇਂ ਇਕ ਵਿਅਕਤੀ ਅਚਾਨਕ ਟ੍ਰੇਨ ਦੀ ਲਪੇਟ ਵਿਚ ਆ ਗਿਆ ਅਤੇ ਉਸਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਸਾਗਰ ਵਾਸੀ ਵਿਨੋਦ ਨਗਰ ਸਮਰਾਲਾ ਰੋਡ ਖੰਨਾ ਵਜੋਂ ਹੋਈ। ਦੋਨਾਂ ਮਾਮਲਿਆਂ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਪੁਲਸ ਨੇ ਦੋਵੇਂ ਮਾਮਲਿਆਂ ’ਚ ਧਾਰਾ-174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਵਾਰਸਾਂ ਨੂੰ ਸੌਂਪ ਦਿੱਤਾ ਹੈ।