ਹਾਦਸੇ ''ਚ ਭੂਆ-ਭਤੀਜੀ ਦੀ ਮੌਤ, 3 ਜ਼ਖਮੀ

Sunday, Aug 18, 2019 - 07:12 PM (IST)

ਹਾਦਸੇ ''ਚ ਭੂਆ-ਭਤੀਜੀ ਦੀ ਮੌਤ, 3 ਜ਼ਖਮੀ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਮਨਦੀਪ)-ਸ਼ਹਿਰ ਦੇ ਮਾਲ ਰੋਡ 'ਤੇ ਬੀਤੀ ਰਾਤ ਇਕ ਦਰਦਨਾਕ ਹਾਦਸਾ ਹੋਇਆ ਅਤੇ ਇਸ ਹਾਦਸੇ 'ਚ ਇਕ ਲਾਪ੍ਰਵਾਹੀ ਨਾਲ ਜਾਂਦੇ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸੇ 'ਚ ਇਕ ਕਰੀਬ 3-5 ਸਾਲ ਦੀ ਬੱਚੀ ਮੰਨਤ ਅਤੇ ਉਸ ਦੀ 14-15 ਸਾਲਾਂ ਦੀ ਭੂਆ ਹੈਪੀ ਵਾਸੀ ਗਵਾਲ ਟੋਲੀ ਫਿਰੋਜ਼ਪੁਰ ਛਾਉਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਸੰਨੀ, ਯੋਗਰਾਜ ਅਤੇ ਇਕ ਔਰਤ ਜ਼ਖਮੀ ਹੋ ਗਈ।

ਔਰਤ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਟਰੱਕ ਕਬਜ਼ੇ 'ਚ ਲੈਂਦਿਆਂ ਮੋਟਰਸਾਈਕਲ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖੀਆਂ ਗਈਆਂ ਹਨ।

PunjabKesari

ਮ੍ਰਿਤਕ ਬੱਚੀ ਦੇ ਪਿਤਾ ਯੋਗ ਰਾਜ ਅਤੇ ਉਸ ਦੇ ਭਰਾ ਸੰਨੀ ਵਾਸੀ ਗਵਾਲ ਟੋਲੀ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਜਦ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸੀ ਤਾਂ ਟਰੱਕ ਦੇ ਚਾਲਕ ਨੇ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਟਰੱਕ ਚਲਾਉਂਦੇ ਹੋਏ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਇਸ ਹਾਦਸੇ ਵਿਚ ਮੰਨਤ ਅਤੇ ਉਸ ਦੀ ਭੂਆ ਦੀ ਮੌਤ ਹੋ ਗਈ।


author

Karan Kumar

Content Editor

Related News