ਰਿਸ਼ਤੇਦਾਰ ਦੀ ਮੌਤ ''ਤੇ ਜਾ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਵਿਅਕਤੀਆਂ ਦੀ ਮੌਤ

Monday, Mar 13, 2023 - 10:38 AM (IST)

ਰਿਸ਼ਤੇਦਾਰ ਦੀ ਮੌਤ ''ਤੇ ਜਾ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਵਿਅਕਤੀਆਂ ਦੀ ਮੌਤ

ਮਮਦੋਟ (ਹੇਮਨ, ਧਵਨ) : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪਿੰਡ ਲੱਖੋ ਕੇ ਬਹਿਰਾਮ ਦੇ ਬੱਸ ਸਟੈਂਡ ਦੇ ਨੇੜੇ ਪਿੰਡ ਸਿੱਧਵਾਂ ਬੇਟ ਵਿਖੇ ਰਿਸ਼ਤੇਦਾਰੀ ’ਚ ਹੋਈ ਮੌਤ ’ਤੇ ਜਾ ਰਹੇ ਜਲਾਲਾਬਾਦ ਦੇ ਪਿੰਡ ਕਾਠਗੜ੍ਹ ਦੇ ਲੋਕਾਂ ਨਾਲ ਭਰੀ ਮਹਿੰਦਰਾ ਪਿਕਅੱਪ ਪਲਟ ਗਈ। ਇਸ ਘਟਨਾ ’ਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੱਡੀ ਵਿਚ ਸਵਾਰ ਹੋਰ 17 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ 8 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਇਲਾਜ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ਕਾਲ ਬਣ ਕੇ ਆਏ ਪਸ਼ੂ ਨੇ ਤਬਾਹ ਕਰ ਦਿੱਤਾ ਪਰਿਵਾਰ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ

ਘਟਨਾ ਦਾ ਪਤਾ ਲੱਗਦਿਆ ਹੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ 108 ਐਬੂਲੈਂਸ ਦੀਆਂ 4 ਗੱਡੀਆਂ ਰਾਹੀਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਨੇ ਦੱਸਿਆ ਕਿ ਇਕ ਐਕਟਿਵਾ ਸਵਾਰ ਦੇ ਸੜਕ ’ਤੇ ਅਚਾਨਕ ਆਉਣ ਕਾਰਨ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਪਿਕਅੱਪ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਮ੍ਰਿਤਕਾਂ ਦੀ ਪਛਾਣ ਹੰਸਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਾਠਗੜ੍ਹ ਅਤੇ ਰਾਣੋ ਬੀਬੀ ਪਤਨੀ ਸਵਰਨ ਸਿੰਘ ਵਾਸੀ ਜੰਮੂ ਬਸਤੀ ਜਲਾਲਾਬਾਦ ਦੇ ਰੂਪ ’ਚ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਨਸ਼ੇ ਨੇ ਬਰਬਾਦ ਕੀਤੀ ਪੰਜਾਬ ਦੀ ਜਵਾਨੀ, ਮੋਗਾ 'ਚ ਓਵਰਡੋਜ਼ ਕਾਰਨ 18 ਸਾਲਾ ਮੁੰਡੇ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News