ਕੇਂਦਰੀ ਜੇਲ੍ਹ ''ਚ ਪਾਬੰਦੀਸ਼ੁਦਾ ਸਾਮਾਨ ਪਹੁੰਚਾਉਣ ਦੇ ਦੋਸ਼ ਹੇਠ ਪੁਲਸ ਨੇ 2 ਸੀਨੀਅਰ ਅਧਿਕਾਰੀਆਂ ਨੂੰ ਲਿਆ ਹਿਰਾਸਤ ''ਚ

Wednesday, Jan 24, 2024 - 02:07 AM (IST)

ਲੁਧਿਆਣਾ (ਸਿਆਲ)- ਕੇਂਦਰੀ ਜੇਲ੍ਹ ’ਚ ਨਸ਼ਾ ਤੇ ਪਾਬੰਦੀਸ਼ੁਦਾ ਚੀਜਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਾਉਣ ਦੇ ਮਾਮਲੇ ਦਾ ਪਤਾ ਲੱਗਦੇ ਹੀ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਇਸ ਦੀ ਜਾਂਚ ’ਚ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦ ਜਾਂਚ ਏੇਜੰਸੀ ਨੂੰ ਜੇਲ੍ਹ ਦੇ ਹੀ ਸੀਨੀਅਰ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਹੋਣ ਦਾ ਪਤਾ ਲੱਗਾ ਅਤੇ ਉਨ੍ਹਾਂ ਨੂੰ ਜਾਂਚ ਤਹਿਤ ਪੁਲਸ ਨੇ ਹਿਰਾਸਤ ’ਚ ਲੈ ਲਿਆ।

ਇਸ ਮਾਮਲੇ ਦੀ ਜਾਂਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਕਰ ਰਹੀ ਹੈ, ਜਿਸ ਦੇ ਖੇਤਰ ਵਿਚ ਜੇਲ੍ਹ ਆਉਂਦੀ ਹੈ। ਇਹ ਗੰਭੀਰ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦ ਲਗਭਗ ਹਫਤਾ ਪਹਿਲਾਂ ਸੈਂਟ੍ਰਲ ਜੇਲ੍ਹ ’ਚ ਨਸ਼ੇ ਦੀ ਸਪਲਾਈ ਦੇ ਮਾਮਲੇ ’ਚ 6 ਮੁਲਜ਼ਮਾਂ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ, ਜਿਸ ਵਿਚ 6 ਮੁਲਜ਼ਮਾਂ ਨੂੰ ਆਸ਼ੂ ਅਰੋੜਾ, ਸਾਹਿਲ ਜਿੰਦਲ, ਰਾਮ ਰਤਨ, ਮੁਖਤਿਆਰ ਸਿੰਘ, ਦਿਲਪ੍ਰੀਤ ਸਿੰਘ ਸਮੇਤ ਆਪਣੇ ਪਤੀ ਨੂੰ ਜੇਲ੍ਹ ’ਚ ਨਸ਼ਾ ਸਪਲਾਈ ਕਰਨ ਦੇ ਦੋਸ਼ ’ਚ ਮਨਦੀਪ ਕੌਰ ’ਤੇ ਵੀ ਪ੍ਰਿਜ਼ਨ ਐਕਟ ਦੀ ਧਾਰਾ 52ਏ, ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, ਆਈ.ਪੀ.ਸੀ. ਦੀ ਧਾਰਾ 120-ਬੀ ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਦਸੂਹਾ 'ਚ ਥਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 1 ਨੌਜਵਾਨ ਦੀ ਹੋਈ ਮੌਤ, ਦੂਜਾ ਗੰਭੀਰ ਜ਼ਖ਼ਮੀ

ਮਾਮਲਾ ਦਰਜ ਕਰਨ ਤੋਂ ਬਾਅਦ ਜਦ ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਮਾਮਲੇ ਦਾ ਪਰਦਾਫਾਸ਼ ਹੋ ਗਿਆ ਕਿ ਇਸ ਵਿਚ ਤਾਂ ਜੇਲ੍ਹ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ’ਤੇ ਜੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਇਸ ਦੇ ਤਹਿਤ ਦੋਵਾਂ ਨੂੰ ਐੱਫ.ਆਈ.ਆਰ. ਵਿਚ ਨਾਮਜ਼ਦ ਕਰ ਲਿਆ ਗਿਆ। ਭਾਵੇਂ ਪੁਲਸ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰ ਰਹੀ ਪਰ ‘ਜਗ ਬਾਣੀ’ ਦੇ ਸੂਤਰਾਂ ਨੇ ਇਸ਼ਾਰਾ ਕੀਤਾ ਹੈ ਕਿ ਉਕਤ ਦੋਵੇਂ ਨਾਮਜ਼ਦ ਕੀਤੇ ਗਏ ਮੁਲਜ਼ਮ ਸਹਾਇਕ ਸੁਪਰਡੈਂਟ ਦੇ ਅਹੁਦੇ ’ਤੇ ਤਾਇਨਾਤ ਹਨ। ਜਿਸ ਤੋਂ ਬਾਅਦ ਜੇਲ੍ਹ ਕੰਪਲੈਕਸ ਸਮੇਤ ਜੇਲ੍ਹ ਡਿਪਾਰਟਮੈਂਟ ’ਚ ਕਾਫੀ ਹਲਚਲ ਮਚੀ ਹੋਈ ਹੈ ਕਿਉਂਕਿ ਇਸ ਕਾਰਨ ਜੇਲ੍ਹ ਦੇ ਸਟਾਫ਼ ਦੀ ਸਾਖ਼ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- 2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ

ਫਿਲਹਾਲ ਜੇਲ੍ਹ ਦਾ ਕੋਈ ਅਧਿਕਾਰੀ ਮੀਡੀਆ ਦੇ ਸਾਹਮਣੇ ਕੁਝ ਨਹੀਂ ਬੋਲ ਰਿਹਾ ਕਿਉਂਕਿ ਪਤਾ ਲੱਗਾ ਹੈ ਕਿ ਉਕਤ ਦੋਵੇਂ ਕਥਿਤ ਤੌਰ ’ਤੇ ਜੇਲ੍ਹ ’ਚ ਨਸ਼ਾ ਫੈਲਾਉਣ ਲਈ ਕੁਝ ਲੋਕਾਂ ਤੋਂ ਆਨਲਾਈਨ ਤਰੀਕੇ ਨਾਲ ਪੈਸੇ ਮੰਗਵਾਉਂਦੇ ਸਨ, ਜੋ ਜਾਂਚ ਵਿਚ ਫੜੇ ਗਏ ਅਤੇ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਇਹ ਦੋਵੇਂ ਜੋ ਅਣਪਛਾਤੇ ਲੋਕਾਂ ਤੋਂ ਆਪਣੇ ਖਾਤਿਆਂ ’ਚ ਪੈਸੇ ਪਵਾ ਰਹੇ ਸਨ। ਇਹ ਸਾਰੀ ਖੇਡ ਕੈਦੀਆਂ ਤੱਕ ਨਸ਼ਾ ਅਤੇ ਮੋਬਾਇਲ ਪਹੁੰਚਾਉਣ ਦੀ ਹੋ ਰਹੀ ਸੀ, ਜੋ ਤੱਥ ਪੁਲਸ ਨੇ ਲਗਭਗ ਹਫਤਾ ਪਹਿਲਾਂ ਦਰਜ ਹੋਈ ਉਕਤ ਐੱਫ.ਆਈ.ਆਰ. ਵਿਚ ਲਿਖੇ ਹਨ।

ਇਹ ਵੀ ਪੜ੍ਹੋ- ਸ਼ੂਗਰ ਮਿੱਲ 'ਚ ਫਿਟਰ ਵਜੋਂ ਕੰਮ ਕਰਦਾ ਮੁਲਾਜ਼ਮ ਹੋਇਆ ਲਾਪਤਾ, CCTV ਫੁਟੇਜ ਦੇ ਆਧਾਰ 'ਤੇ ਕੀਤੀ ਜਾ ਰਹੀ ਜਾਂਚ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News