ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ 16 ਲੱਖ ਦੀ ਠੱਗੀ, ਦਿੱਤਾ ਨਕਲੀ ਵੀਜ਼ਾ ਤੇ ਟਿਕਟਾਂ, ਮਾਮਲਾ ਦਰਜ
Wednesday, Jan 03, 2024 - 02:32 AM (IST)
ਚੰਡੀਗੜ੍ਹ (ਸੁਸ਼ੀਲ) : ਵੀਜ਼ੇ ਦੇ ਨਾਂ ’ਤੇ ਸੈਕਟਰ-17 ਸਥਿਤ ਗ੍ਰੋ ਵਰਲਡ ਸਰਵਿਸ ਇੰਮੀਗ੍ਰੇਸ਼ਨ ਕੰਪਨੀ ਵੱਲੋਂ 15 ਲੋਕਾਂ ਨਾਲ 16 ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੈਕਟਰ-17 ਥਾਣਾ ਪੁਲਸ ਨੇ ਇੰਮੀਗ੍ਰੇਸ਼ਨ ਕੰਪਨੀ ਦੇ ਮੈਨੇਜਰ ਗੁਰਵਿੰਦਰ ਸਿੰਘ ਵਾਲੀਆ ਖਿਲਾਫ਼ ਧੋਖਾਦੇਹੀ ਅਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸੱਟੇਬਾਜ਼ੀ ਦਾ ਧੰਦਾ ਹੋਇਆ ਬੰਦ ਤਾਂ ਅਮੀਰ ਹੋਣ ਲਈ ਡਰੱਗ ਸਮੱਗਲਿੰਗ ਕੀਤੀ ਸ਼ੁਰੂ, ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ
ਯੂ.ਪੀ. ਪ੍ਰਯਾਗਰਾਜ ਵਾਸੀ ਮਹਿੰਦਰ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਨੇ ਵਰਕ ਵੀਜ਼ੇ ’ਤੇ ਸਿੰਗਾਪੁਰ ਜਾਣਾ ਸੀ ਤੇ ਇਸ ਲਈ ਉਸ ਨੇ ਇਸ਼ਤਿਹਾਰ ਦੇਖ ਕੇ ਸੈਕਟਰ-17 ਸਥਿਤ ਗ੍ਰੋ ਵਰਲਡ ਸਰਵਿਸ ਇੰਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਦੇ ਮੈਨੇਜਰ ਗੁਰਵਿੰਦਰ ਨੂੰ 14 ਸਾਥੀਆਂ ਸਮੇਤ ਮਿਲੇ। ਉਸ ਨੇ ਵੀਜ਼ਾ ਅਤੇ ਟਿਕਟ ਲਈ 16 ਲੱਖ ਰੁਪਏ ਮੰਗੇ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ
ਵਰਕ ਵੀਜ਼ਾ ਅਪਲਾਈ ਕਰਨ ਲਈ 14 ਲੋਕਾਂ ਨੇ ਮੈਨੇਜਰ ਨੂੰ 16 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਮੈਨੇਜਰ ਨੇ ਵੀਜ਼ਾ ਅਤੇ ਟਿਕਟ ਦੇ ਦਿੱਤੀ। ਜਦੋਂ ਅਸੀਂ ਸਿੰਗਾਪੁਰ ਜਾਣ ਲਈ ਟਿਕਟ ਲੈ ਕੇ ਦਿੱਲੀ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਫਰਜ਼ੀ ਸੀ।
ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ
ਜਦੋਂ ਮਹਿੰਦਰ ਕੁਮਾਰ ਨੇ ਟਿਕਟ ਜਾਅਲੀ ਹੋਣ ਦਾ ਪਤਾ ਲੱਗਣ ’ਤੇ ਗੁਰਵਿੰਦਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਸ ਨੇ ਦੁਬਾਰਾ ਟਿਕਟ ਦੇਣ ਲਈ ਕਿਹਾ ਪਰ ਬਾਅਦ ਵਿਚ ਫੋਨ ਨਹੀਂ ਚੁੱਕਿਆ। ਮਹਿੰਦਰ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-17 ਥਾਣਾ ਦੀ ਪੁਲਸ ਨੇ ਮੈਨੇਜਰ ਗੁਰਵਿੰਦਰ ਸਿੰਘ ਵਾਲੀਆ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8