ਵੀਡਿਓ ਵਾਇਰਲ ਕਰਨ ਦੀ ਧਮਕੀ ਦੇ ਕੀਤੀ 15 ਲੱਖ ਦੀ ਮੰਗ, ਪੁਲਸ ਨੇ ਕੀਤਾ ਮਾਮਲਾ ਦਰਜ

Monday, Oct 28, 2024 - 06:04 PM (IST)

ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ 'ਚ ਰਹਿੰਦੇ ਇੱਕ ਵਿਅਕਤੀ ਨੂੰ ਗਲਤ ਵੀਡਿਓ ਅਤੇ ਸਕਰੀਨਸ਼ਾਰਟ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ 15 ਲੱਖ ਰੁਪਏ ਦੀ ਮੰਗ ਕਰਨ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਸਿਟੀ ਬੁਢਲਾਡਾ ਸੁਖਜੀਤ ਸਿੰਘ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰ. 16 ਨੇ ਪੁਲਸ ਨੂੰ ਸੂਚਨਾ ਦਿੱਤੀ ਹੈ ਕਿ 18-19 ਦੀ ਰਾਤ ਨੂੰ ਕਰੀਬ 1.30 ਵਜੇ ਨਾ ਮਾਲੂਮ ਵਿਅਕਤੀਆਂ ਨੇ ਇੱਕ ਅਖ਼ਬਾਰ ਅਤੇ ਬੰਦ ਲਿਫਾਫਾ ਮੇਰੇ ਘਰ ਦੇ ਥੱਲੇ ਸੁਟਿਆ ਜਦੋਂ ਮੈਂ ਸਵੇਰੇ 6 ਵਜੇ ਗੇਟ ਖੋਲ੍ਹਿਆ ਤਾਂ ਦੇਖਿਆ ਜਿਸ ਵਿੱਚ ਕਿਸੇ ਨਾ ਮਾਲੂਮ ਵਿਅਕਤੀ ਨੇ ਮੈਨੂੰ ਧਮਕੀ ਦਿੰਦੇ ਹੋਏ ਲਿਖਿਆ ਹੈ ਕਿ ਉਸ ਪਾਸ ਕੁਝ ਗਲਤ ਵੀਡਿਓ ਅਤੇ ਉਨ੍ਹਾਂ ਦੇ ਸਕਰੀਨਸ਼ਾਟ ਪੈਨਡਰਾਇਵ 'ਚ ਹਨ ਜਿਸ ਨੂੰ ਉਹ ਵਾਇਰਲ ਕਰ ਦੇਵੇਗਾ ਨਹੀਂ ਤਾਂ ਇਸ ਦੇ ਬਦਲੇ ਉਸਨੇ 15 ਲੱਖ ਰੁਪਏ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ਸਮੇਤ ਪੰਜਾਬ ਦੀ ਵਿਗੜਣ ਲੱਗੀ ਆਬੋ ਹਵਾ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦੀ AQI ਸਥਿਤੀ

ਪੁਲਸ ਪਾਸ ਰਿਪੋਰਟ ਲਿਖਾਉਣ 'ਚ ਵੀ ਉਸਨੇ ਉਕਤ ਵੀਡਿਓ ਵਾਈਰਲ ਕਰਨ ਦੀ ਧਮਕੀ ਲਿਖੀ ਹੋਈ ਹੈ। ਇਹ ਧਮਕੀ ਪੱਤਰ ਪੰਜਾਬੀ ਵਿੱਚ ਟਾਇਪ ਕਰਕੇ ਕੱਢਿਆ ਹੋਇਆ ਹੈ ਜਿਸ ਉਪਰ ਕੋਈ ਦਸਤਖਤ ਵਗੈਰਾ ਨਹੀਂ ਹੈ। ਐੱਸ.ਆਈ. ਬਲਜਿੰਦਰ ਸਿੰਘ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਧਾਰਾ 308 ਬੀ.ਐੱਨ.ਐੱਸ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਸਪੱਸ਼ਟੀਕਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News