15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

12/01/2019 10:34:36 PM

ਮੋਗਾ,(ਸੰਜੀਵ)- ਪੁਲਸ ਨੇ 15 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਇਕ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ ਬੀਤੀ ਦੇਰ ਸ਼ਾਮ ਗ੍ਰਿਫਤਾਰ ਕੀਤਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੀਮ ਨਗਰ ਕੈਂਪ ਮੋਗਾ ਤੋਂ ਅੱਜ ਦੇਰ ਰਾਤ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸਿਟੀ ਦੇ ਹੁਕਮਾਂ ਅਨੁਸਾਰ ਏ. ਐੱਸ. ਆਈ. ਅਮਰਜੀਤ ਸਿੰਘ ਨੇ ਐਕਸਾਈਜ਼ ਇੰਸਪੈਕਟਰ ਦਵਿੰਦਰ ਸਿੰਘ ਸਮੇਤ ਹੋਰ ਕਰਮਚਾਰੀਆਂ ਨਾਲ ਸ਼ਰਾਬ ਸਮੱਗਲਰ ਰਵੀ ਕੁਮਾਰ ਦੇ ਘਰ ਛਾਪਾ ਮਾਰਿਆ। ਰਵੀ ਪੁਲਸ ਨੂੰ ਦੇਖ ਕੇ ਭੱਜ ਗਿਆ ਪਰ ਉਸ ਦੇ ਦੋ ਕਰਿੰਦਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਅਤੇ ਉਥੋਂ 15 ਪੇਟੀਆਂ ਸ਼ਰਾਬ ਬਰਾਮਦ ਕੀਤੀ। ਥਾਣੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛਾਪੇਮਾਰੀ ਦੀ ਸੂਚਨਾ ਮਿਲਣ ’ਤੇ ਵਾਇਰਲੈੱਸ ਰਾਹੀਂ ਏ.ਐੱਸ. ਆਈ. ਬਾਜ ਸਿੰਘ ਅਤੇ ਪੁਲਸ ਪਾਰਟੀ, ਜੋ ਕਿ ਦੱਤ ਰੋਡ ’ਤੇ ਗਸ਼ਤ ਕਰ ਰਹੀ ਸੀ ਵੀ ਕੈਂਪ ਰੋਡ ’ਤੇ ਪਹੁੰਚੀ ਅਤੇ ਕਥਿਤ ਮੁਲਜ਼ਮਾਂ ਨੂੰ ਨਾਲ ਲੈ ਕੇ ਥਾਣੇ ਪਹੁੰਚੀ। ਪੁਲਸ ਨੇ ਰਵੀ ਕੁਮਾਰ ਪੁੱਤਰ ਗੁਲਸ਼ਨ ਲਾਲ, ਸੰਦੀਪ ਕੁਮਾਰ ਪੁੱਤਰ ਗੁਲਸ਼ਨ ਲਾਲ ਅਤੇ ਭਾਰਤ ਕੁਮਾਰ ਤਿੰਨੋਂ ਨਿਵਾਸੀ ਮੋਗਾ ਵਿਰੁੱਧ ਪਰਚਾ ਦਰਜ ਕਰ ਲਿਆ ਹੈ।


Bharat Thapa

Content Editor

Related News