ਨਾਜਾਇਜ਼ ਹਥਿਆਰ ਅਤੇ ਕਾਰਤੂਸ ਸਮੇਤ ਇਕ ਗ੍ਰਿਫਤਾਰ

04/09/2024 6:02:28 PM

ਖਰੜ (ਅਮਰਦੀਪ ਸਿੰਘ) : ਸੀ. ਆਈ. ਏ. ਸਟਾਫ ਮੋਹਾਲੀ ਕੈਂਪ ਐਟ ਖਰੜ ਦੀ ਟੀਮ ਨੇ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਵਿਚ ਇੰਨਡੈਵਰ ਗੱਡੀ ਵਿਚ ਸਵਾਰ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਨਾਜਾਇਜ਼ ਹਥਿਆਰ 32 ਬੋਰ ਪਿਸਟਲ, 02 ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਡੀ.ਐੱਸ.ਪੀ. ਜਾਂਚ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪੁਲਸ ਪਾਰਟੀ ਨੇੜੇ ਗੁਲਮੋਹਰ ਹਾਈਟਸ ਮਾਰਕੀਟ ਕੁਰਾਲ਼ੀ-ਖਰੜ ਰੋਡ ਨੇੜੇ ਪਿੰਡ ਖਾਨਪੁਰ ਮੌਜੂਦ ਸੀ ਤਾਂ ਐੱਸ.ਆਈ. ਗੁਰਪ੍ਰਤਾਪ ਸਿੰਘ ਨੂੰ ਮੁਖਬਰੀ ਮਿਲ਼ੀ ਕਿ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਝਿਲਮਲ ਸਿੰਘ ਵਾਸੀ ਪਿੰਡ ਸਠਿਆਲ਼ਾ ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਫਲੈਟ ਨੰ: 279 ਟਾਵਰ-ਜੇ ਜੀ.ਐੱਮ.ਬੀ. ਅਪਾਰਟਮੈਂਟ ਖਰੜ ਜੋ ਆਪਣੀ ਇੰਨਡੈਵਰ ਕਾਰ ਵਿਚ ਸਵਾਰ ਹੋ ਕੇ ਘੁੰਮ ਰਿਹਾ ਹੈ, ਜਿਸ ਪਾਸ ਨਾਜਾਇਜ਼ ਹਥਿਆਰ ਹੈ। ਮੁਖਬਰੀ ਦੇ ਅਧਾਰ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਥਾਣਾ ਸਿਟੀ ਖਰੜ੍ਹ ਮੁਕੱਦਮਾ ਦਰਜ ਕੀਤਾ ਗਿਆ ਹੈ।


Anuradha

Content Editor

Related News