ਫਿਰੋਜ਼ਪੁਰ ਵਾਸੀਆਂ ਲਈ ਬੁਰੀ ਖ਼ਬਰ, ਇਕ ਮਹੀਨਾ ਹੋਰ ਰੱਦ ਰਹਿਣਗੀਆਂ ਮੰਡਲ ਦੀਆਂ 12 ਰੇਲ ਗੱਡੀਆਂ

01/25/2023 12:17:24 PM

ਫਿਰੋਜ਼ਪੁਰ (ਮਲਹੋਤਰਾ) : ਧੁੰਦ ਦੇ ਸੀਜ਼ਨ ਕਾਰਨ ਰੇਲ ਵਿਭਾਗ ਵਲੋਂ 31 ਜਨਵਰੀ ਤੱਕ ਰੱਦ ਕੀਤੀਆਂ ਗਈਆਂ ਗੱਡੀਆਂ ਦਾ ਰੱਦੀਕਰਨ ਹੋਰ ਅੱਗੇ ਵਧਾ ਦਿੱਤਾ ਹੈ। ਹੁਣ ਇਹ ਰੇਲ ਗੱਡੀਆਂ 24 ਫਰਵਰੀ ਤੱਕ ਰੱਦ ਰਹਿਣਗੀਆਂ। ਰੇਲਵੇ ਵਿਭਾਗ ਵਲੋਂ ਜਾਰੀ ਸੂਚਨਾ ਦੇ ਮੁਤਾਬਕ ਇਸ ਰੱਦੀਕਰਨ ’ਚ ਰੇਲ ਮੰਡਲ ਫਿਰੋਜ਼ਪੁਰ ਦੀਆਂ 12 ਰੇਲਗੱਡੀਆਂ ਫਿਰੋਜ਼ਪੁਰ-ਜਲੰਧਰ-ਫਿਰੋਜ਼ਪੁਰ ਸਪੈਸ਼ਲ, ਫਾਜ਼ਿਲਕਾ-ਕੋਟਕਪੂਰਾ-ਫਾਜ਼ਿਲਕਾ ਸਪੈਸ਼ਲ, ਜਲੰਧਰ ਸਿਟੀ-ਹੁਸ਼ਿਆਰਪੁਰ-ਜਲੰਧਰ ਸਿਟੀ ਸਪੈਸ਼ਲ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਸਪੈਸ਼ਲ ਸ਼ਾਮਲ ਹਨ।

ਇਹ ਵੀ ਪੜ੍ਹੋ- ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ

ਇਸ ਤੋਂ ਇਲਾਵਾ ਬਠਿੰਡਾ-ਫਾਜ਼ਿਲਕਾ-ਬਠਿੰਡਾ ਸਪੈਸ਼ਲ, ਅੰਮ੍ਰਿਤਸਰ-ਪਠਾਨਕੋਟ-ਅੰਮ੍ਰਿਤਸਰ ਸਪੈਸ਼ਲ ਟ੍ਰੈਨ ਨੂੰ ਵੀ ਵਿਭਾਗ ਵੱਲੋਂ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿਭਾਗ ਵਲੋਂ ਕੁੱਲ 48 ਰੇਲਗੱਡੀਆਂ ਦਾ ਰੱਦੀਕਰਨ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ- ਮੁੰਬਈ ਤੋਂ ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ 'ਚ ਲੱਗੇਗਾ TATA ਸਟੀਲ ਦਾ ਪਲਾਂਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News