ਸਰਹੱਦਾਂ ਤੇ ਧਰਮਾਂ ਤੋਂ ਪਰੇ..! ਪੰਜਾਬ ਦੇ ਸਾਬਕਾ CM ਦੇ ਨਾਂ 'ਤੇ ਪਾਕਿਸਤਾਨ 'ਚ ਬਣੇਗਾ ਕਲਾਸਰੂਮ

Monday, Jun 08, 2026 - 09:40 AM (IST)

ਸਰਹੱਦਾਂ ਤੇ ਧਰਮਾਂ ਤੋਂ ਪਰੇ..! ਪੰਜਾਬ ਦੇ ਸਾਬਕਾ CM ਦੇ ਨਾਂ 'ਤੇ ਪਾਕਿਸਤਾਨ 'ਚ ਬਣੇਗਾ ਕਲਾਸਰੂਮ

ਗੁਰਦਾਸਪੁਰ/ਲਾਹੌਰ (ਵਿਨੋਦ)- ਸਰਹੱਦ, ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਦੋਸਤੀ ਦੀ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ ਪਾਕਿਸਤਾਨ ਦੇ ਇਤਿਹਾਸਕ ਐਚਿਸਨ ਕਾਲਜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਨਾਂ ’ਤੇ ਇਕ ਕਲਾਸ ਰੂਮ ਦਾ ਨਾਂ ਰੱਖਣ ਦਾ ਫੈਸਲਾ ਕੀਤਾ ਹੈ।

ਇਹ ਪਹਿਲ ਮਸ਼ਹੂਰ ਪਾਕਿਸਤਾਨੀ ਉਦਯੋਗਪਤੀ ਸਈਦ ਬਾਬਰ ਅਲੀ ਵੱਲੋਂ ਕੀਤੀ ਗਈ ਹੈ, ਜੋ ਕਿ ਬਰਾੜ ਦੇ ਬਚਪਨ ਦੇ ਕਰੀਬੀ ਦੋਸਤ ਸਨ। ਦੋਵਾਂ ਦੀ ਦੋਸਤੀ ਭਾਰਤ ਦੀ ਵੰਡ ਤੋਂ ਪਹਿਲਾਂ (1936 ਤੋਂ 1943 ਦੌਰਾਨ) ਐਚਿਸਨ ਕਾਲਜ ਵਿਚ ਪੜ੍ਹਦਿਆਂ ਹੋਈ ਸੀ। ਬਾਬਰ ਅਲੀ ਨੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ, ‘‘ਉਹ ਗੁਰਦੁਆਰੇ ਜਾਂਦਾ ਸੀ ਅਤੇ ਮੈਂ ਮਸਜਿਦ ਪਰ ਧਰਮ ਤੇ ਸਰਹੱਦਾਂ ਸਾਡੀ ਦੋਸਤੀ ਵਿਚਕਾਰ ਕਦੇ ਨਹੀਂ ਆਈਆਂ।’’

ਇਹ ਵੀ ਪੜ੍ਹੋ- ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ, ਮਸਕ ਨੇ ਜਤਾਈ ਚਿੰਤਾ

ਪਰਿਵਾਰਕ ਮੈਂਬਰਾਂ ਅਨੁਸਾਰ ਇਸ ਕਲਾਸ ਰੂਮ ਨੂੰ ਸਈਦ ਬਾਬਰ ਅਲੀ ਦੇ 100ਵੇਂ ਜਨਮਦਿਨ ਸਮਾਰੋਹ ਮੌਕੇ ਰਸਮੀ ਤੌਰ ’ਤੇ ਸਮਰਪਿਤ ਕੀਤਾ ਜਾਵੇਗਾ। ਮੁੱਖ ਸਮਾਗਮ 10 ਜੂਨ ਨੂੰ ਰੱਖਿਆ ਗਿਆ ਹੈ, ਜਿਸ ਵਿਚ ਸ਼ਾਮਲ ਹੋਣ ਲਈ ਹਰਚਰਨ ਸਿੰਘ ਬਰਾੜ ਦੀ ਬੇਟੀ ਬਬਲੀ ਬਰਾੜ ਪਾਕਿਸਤਾਨ ਗਈ ਹੋਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏਨਾਗਾ ਦੇ ਰਹਿਣ ਵਾਲੇ ਹਰਚਰਨ ਸਿੰਘ ਬਰਾੜ ਅਗਸਤ 1995 ਤੋਂ ਨਵੰਬਰ 1996 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਨ੍ਹਾਂ ਦਾ ਸਾਲ 2009 ਵਿਚ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ- ਲੱਗ ਗਈ ਜੰਗ ! ਇਰਾਨ ਨੇ ਦਾਗ'ਤੀਆਂ ਮਿਜ਼ਾਈਲਾਂ, ਟਰੰਪ ਨੇ ਵੀ ਦੇ'ਤੀ Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News