ਲੁਟੇਰਿਆਂ ਦੇ ਹੌਂਸਲੇ ਬੁਲੰਦ, ਪਹਿਲਾਂ ਪੱਤਰਕਾਰ ਦੇ ਕਰਿੰਦੇ ਤੋਂ ਖੋਹਿਆ ਮੋਟਰਸਾਈਕਲ ਫਿਰ ਪੈਟਰੋਲ ਪੰਪ ''ਤੇ...

Tuesday, Jun 09, 2026 - 05:04 PM (IST)

ਲੁਟੇਰਿਆਂ ਦੇ ਹੌਂਸਲੇ ਬੁਲੰਦ, ਪਹਿਲਾਂ ਪੱਤਰਕਾਰ ਦੇ ਕਰਿੰਦੇ ਤੋਂ ਖੋਹਿਆ ਮੋਟਰਸਾਈਕਲ ਫਿਰ ਪੈਟਰੋਲ ਪੰਪ ''ਤੇ...

ਗੁਰਦਾਸਪੁਰ(ਗੋਰਾਇਆ)- ਪੁਲਸ ਥਾਣਾ ਪੁਰਾਣਾ ਸ਼ਾਲਾ ਦੀ ਹਦੂਦ ਵਿਚ ਪੈਂਦੇ ਪਿੰਡ ਜਗਤਪੁਰ ਕਲਾਂ ਅਤੇ ਚਾਵਾ ਖੇਤਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦੋਂ ਇੱਕ ਪੱਤਰਕਾਰ ਦੀ ਆਟਾ ਚੱਕੀ 'ਤੇ ਕੰਮ ਕਰਦੇ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ 'ਤੇ ਮੋਟਰਸਾਈਕਲ ਖੋਹਣ ਤੋਂ ਬਾਅਦ ਦੋ ਅਣਪਛਾਤਿਆਂ ਵੱਲੋਂ ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ 'ਤੇ ਸਥਿਤ ਜਗਤਪੁਰ ਕਲਾਂ ਦੇ ਇੱਕ ਪੈਟਰੋਲ ਪੰਪ 'ਤੇ ਦਿਨੇ ਦੁਪਹਿਰੇ ਚਾਰ ਤੋਂ ਪੰਜ ਰਾਊਂਡ ਫਾਇਰ ਕਰ ਦਿੱਤੇ ਗਏ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਯਾਤਰੀਆਂ ਦਾ ਫੁੱਟਿਆ ਗੁੱਸਾ, ਜਾਣੋ ਵਜ੍ਹਾ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚਾਵਾ ਪਿੰਡ ਵਿੱਚ ਸਥਿਤ ਪੰਡਿਤ ਆਟਾ ਚੱਕੀ ਦੇ ਮਾਲਕ ਪੱਤਰਕਾਰ ਅਸ਼ੋਕ ਸ਼ਰਮਾ ਦੇ ਕਰਿੰਦੇ ਪ੍ਰਕਾਸ਼ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਨਵਾਂ ਸ਼ਾਲਾ ਦੇ ਬਾਜ਼ਾਰ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਗਿਆ ਹੋਇਆ ਸੀ। ਜਿੱਥੇ ਉਸ ਨੂੰ ਦੋ ਅਣਪਛਾਤੇ ਮੋਨੇ ਨੌਜਵਾਨ ਮਿਲੇ ਜਿਨਾਂ ਵਿੱਚੋਂ ਇੱਕ ਨੇ ਮੂੰਹ ਬੰਨਿਆ ਹੋਇਆ ਸੀ ਤੇ ਉਸ ਪਾਸੋਂ ਚਾਵਾ ਪਿੰਡ ਤੱਕ ਜਾਣ ਦੀ ਲਿਫਟ ਮੰਗੀ ਗਈ, ਜਿਸ ਵੱਲੋਂ ਦੋਵਾਂ ਲੁਟੇਰਿਆਂ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਲਿਆ ਤੇ ਜਦੋਂ ਉਹ ਆਪਣੀ ਆਟਾ ਚੱਕੀ ਦੇ ਸਾਹਮਣੇ ਪੁੱਜਿਆ ਤਾਂ ਲੁਟੇਰਿਆਂ ਵੱਲੋਂ ਮੋਟਰਸਾਈਕਲ ਚਲਾ ਰਹੇ ਪ੍ਰਵਾਸੀ ਦੀ ਕੰਨ ਪੱਟੀ 'ਤੇ ਪਿਸਤੌਲ ਰੱਖ ਕੇ ਆਟਾ ਚੱਕੀ 'ਤੇ ਰੁਕਣ ਦੀ ਬਜਾਏ ਅੱਗੇ ਜਾਣ ਲਈ ਕਿਹਾ ਤੇ ਥੋੜੀ ਅੱਗੇ ਜਾ ਕੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਉੱਥੇ ਹੀ ਜਾਣਕਾਰੀ ਅਨੁਸਾਰ ਇਨ੍ਹਾਂ ਲੁਟੇਰਿਆਂ ਵੱਲੋਂ ਥੋੜੀ ਅੱਗੇ ਜਾ ਕੇ ਇੱਕ ਪੰਪ ਤੇ ਗੋਲੀਆਂ ਚਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਗ੍ਰਨੇਡ ਚੱਕੀ ਫਿਰਦੇ ਮੁੰਡੇ ਚੜ੍ਹੇ ਪੁਲਸ ਅੜਿਕੇ

ਪੰਪ ਦੇ ਨੇੜੇ ਰਹਿੰਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਦੌੜ ਕੇ ਬਾਹਰ ਨਿਕਲੇ ਪਰ ਉਦੋਂ ਤੱਕ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਉੱਥੇ ਹੀ ਇਸ ਵੱਡੀ ਵਾਰਦਾਤ ਨੂੰ ਲੈ ਕੇ ਘਬਰਾਏ ਹੋਏ ਪੈਟਰੋਲ ਪੰਪ ਮਾਲਕ ਸਿਵਾਂਕ ਮਹਾਜਨ ਨੇ ਦੱਸਿਆ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਾਰ ਤੋਂ ਪੰਜ ਰਾਊਂਡ ਫਾਇਰ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਕੀਤੇ ਗਏ ਪਰ ਕਿਸੇ ਕਰਿੰਦੇ ਦਾ ਜਾਨੀ ਨੁਕਸਾਨ ਨਹੀਂ ਹੋਇਆ । ਜਦੋਂ ਕਿ ਇੱਕ ਫਾਇਰ ਫਰੰਟ ਤੇ ਕੀਤਾ ਗਿਆ ਅਤੇ ਚਾਰ ਫਾਇਰ ਹਵਾਈ ਕੀਤੇ ਗਏ । ਪੰਪ ਮਾਲਕ ਨੇ ਦੱਸਿਆ ਕਿ ਉਸ ਦੀ ਇਸ ਤੋਂ ਪਹਿਲਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਦੁਸ਼ਮਣੀ ਜਾਂ ਕਦੇ ਕੋਈ ਧਮਕੀ ਭਰੀ ਕਾਲ ਨਹੀਂ ਸੀ ਮਿਲੀ, ਪਰ ਇਸ ਵਾਰਦਾਤ ਨੂੰ ਲੈ ਕੇ ਪੰਪ ਦੇ ਕਰਿੰਦੇ ਪੰਪ ਮਾਲਕ ਜਿੱਥੇ ਪੂਰੀ ਤਰ੍ਹਾਂ ਸਹਿਮ ਦੇ ਮਾਹੌਲ ਵਿੱਚ ਨਜ਼ਰ ਆਏ । ਉੱਥੇ ਹੀ ਇਲਾਕੇ ਅੰਦਰ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਧਿਰਾਂ ਵਿਚਾਲੇ ਖੂਨੀ ਟਕਰਾਅ, ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News