ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਖਿਲਾਫ਼ ਪੁਲਸ ਦਾ ਸਖ਼ਤ ਰਵੱਈਆ, ਮਾਰਕੀਟ ’ਚ ਕਰਵਾਈ ਪਰੇਡ
Tuesday, Jun 09, 2026 - 11:53 AM (IST)
ਬਟਾਲਾ (ਬੇਰੀ)- ਬੀਤੇ ਦਿਨੀਂ ਪੰਜਾਬ ਰੋਡਵੇਜ਼ ਡਿਪੂ ਦੇ ਸਾਹਮਣੇ ਸਥਿਤ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਪੁਲਸ ਵਲੋਂ ਇਸ ਮਾਮਲੇ ਸਬੰਧੀ ਕੇਸ ਦਰਜ ਕਰਦੇ ਹੋਏ ਬੀਤੇ ਦਿਨੀਂ ਇਸ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਜੈ ਨਿੰਦਰ ਸਿੰਘ ਉਰਫ਼ ਜਿੰਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੱਜ ਪੁਲਸ ਵੱਲੋਂ ਫੜੇ ਗਏ ਨੌਜਵਾਨ ਨੂੰ ਉਕਤ ਰੈਸਟੋਰੈਂਟ ਦੇ ਬਾਹਰ ਲੈ ਜਾਇਆ ਗਿਆ ਅਤੇ ਉਸ ਦੀ ਮਾਰਕੀਟ ’ਚ ਪਰੇਡ ਕਰਵਾਈ ਗਈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪੰਜਾਬ ਦੇ ਨੌਜਵਾਨ ਦਾ ਜਰਮਨ ’ਚ ਕਤਲ
ਇਸ ਸਬੰਧੀ ਐੱਸ. ਐੱਚ. ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਨੌਜਵਾਨਾਂ ਵਲੋਂ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਇਸ ਸੰਬੰਧੀ ਜਾਂਚ ਕਰਦੇ ਹੋਏ ਗੋਲੀਆਂ ਚਲਾਉਣ ਵਾਲੇ 3 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ, ਜਿਸ ਵਿਚ ਪੁਲਸ ਨੇ ਇਕ ਨੌਜਵਾਨ ਜੈ ਨਿੰਦਰ ਸਿੰਘ ਉਰਫ਼ ਜਿੰਮੀ ਨੂੰ ਬੀਤੇ ਦਿਨੀਂ ਹਜੀਰਾ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਵੈਲਡਿੰਗ ਕਰਦਿਆਂ ਹੋਇਆ ਜ਼ਬਰਦਸਤ ਧਮਾਕਾ, ਮਕੈਨਿਕ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਉਕਤ ਨੌਜਵਾਨ ਨੂੰ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਲੈ ਕੇ ਪੂਰੀ ਮਾਰਕੀਟ ’ਚ ਉਸ ਤੋਂ ਪਰੇਡ ਕਰਵਾਈ ਗਈ ਹੈ ਅਤੇ ਬਾਕੀ ਸਮਾਜ ਵਿਰੋਧੀ ਅਨਸਰਾਂ ਨੂੰ ਇਹ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਮਾੜੇ ਕੰਮ ਛੱਡ ਕੇ ਆਪਣੇ ਪਰਿਵਾਰ ਦੀ ਸੇਵਾ ਕਰਨ, ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਬ ਇੰਸ. ਗੁਰਚਰਨ ਸਿੰਘ, ਸਬ. ਇੰਸ. ਰਵਿੰਦਰ ਸਿੰਘ, ਐੱਸ. ਆਈ. ਗੁਰਸੇਵਕ ਸਿੰਘ, ਏ. ਐੱਸ. ਆਈ ਸਤਨਾਮ ਸਿੰਘ ਤੇ ਵੱਡੀ ਗਿਣਤੀ ’ਚ ਪੁਲਸ ਹਾਜ਼ਰ ਸੀ।
ਇਹ ਵੀ ਪੜ੍ਹੋ- ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
