ਜ਼ਹਿਰੀਲੇ ਸੱਪ ਦੇ ਡੰਗਣ ਨਾਲ ਔਰਤ ਦੀ ਹਾਲਤ ਵਿਗੜੀ
Monday, Jul 06, 2026 - 04:25 PM (IST)
ਤਰਨਤਾਰਨ (ਰਮਨ)-ਨਜ਼ਦੀਕੀ ਪਿੰਡ ਅਲਾਦੀਨਪੁਰ ਵਿਖੇ ਐਤਵਾਰ ਤੜਕਸਾਰ ਇਕ ਘਰੇਲੂ ਔਰਤ ਨੂੰ ਜ਼ਹਿਰੀਲੇ ਸੱਪ ਵੱਲੋਂ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਔਰਤ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਗਈ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ ਮਿਜਾਜ਼
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਅਲਾਦੀਨਪੁਰ ਦੀ ਨਿਵਾਸੀ ਕਵਲਜੀਤ ਕੌਰ (50) ਪਤਨੀ ਦਿਲਬਾਗ ਸਿੰਘ ਜੋ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਏ ਹਨ, ਵੱਲੋਂ ਐਤਵਾਰ ਤੜਕ ਸਾਰ ਜਦੋਂ ਆਪਣੇ ਘਰ ਦੀ ਹਵੇਲੀ ਵਿਚ ਮੱਝਾਂ ਦਾ ਦੁੱਧ ਚੋਇਆ ਜਾ ਰਿਹਾ ਸੀ ਤਾਂ ਕਵਲਜੀਤ ਕੌਰ ਦੇ ਪੈਰ ਹੇਠ ਇਕ ਜ਼ਹਿਰੀਲੇ ਸੱਪ ਦੀ ਪੂਛ ਆ ਗਈ, ਜਿਸ ਦੌਰਾਨ ਸੱਪ ਵੱਲੋਂ ਕਵਲਜੀਤ ਕੌਰ ਦੇ ਪੈਰ ਉਪਰ ਡੰਗ ਮਾਰ ਦਿੱਤਾ ਗਿਆ। ਜਿਸ ਨਾਲ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਕਵਲਜੀਤ ਕੌਰ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ- 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਹੈਰਾਨੀਜਨਕ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
