40 ਡਿਗਰੀ ਤਾਪਮਾਨ ਨੇ ਲੋਕਾਂ ਦੇ ਕੱਢੇ ਵੱਟ, ਦਿਹਾੜੀਦਾਰ ਮਜ਼ਦੂਰ ਹੋਏ ਬੇਵੱਸ
Tuesday, Jun 30, 2026 - 01:03 PM (IST)
ਤਰਨਤਾਰਨ (ਰਮਨ)- ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਛੋਟੇ ਬੱਚੇ ਅਤੇ ਖਾਸ ਕਰਕੇ ਬਜ਼ੁਰਗ ਘਰਾਂ ’ਚ ਨਜ਼ਰਬੰਦ ਹੁੰਦੇ ਨਜ਼ਰ ਆ ਰਹੇ ਹਨ। ਤਾਪਮਾਨ 40 ਡਿਗਰੀ ਤੱਕ ਪੁੱਜਣ ਕਰਕੇ ਲੋਕ ਗਰਮੀ ਤੋਂ ਨਿਜਾਤ ਪਾਉਣ ਲਈ ਜਿੱਥੇ ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਮਦਦ ਲੈ ਰਹੇ ਹਨ, ਉਥੇ ਹੀ ਤਾਪਮਾਨ ਲਗਾਤਾਰ ਵਧਣ ਕਰਕੇ ਏਅਰ ਕੰਡੀਸ਼ਨਰ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ। ਇਸ ਲਗਾਤਾਰ ਪੈ ਰਹੀ ਗਰਮੀ ਦੇ ਚੱਲਦਿਆਂ ਲੋਕ ਜਿੱਥੇ ਵੱਖ-ਵੱਖ ਬੀਮਾਰੀਆਂ ਨੇ ਸ਼ਿਕਾਰ ਹੋ ਰਹੇ ਹਨ, ਉਥੇ ਹੀ ਪਸ਼ੂਆਂ ਅਤੇ ਪੰਛੀਆਂ ਦਾ ਵੀ ਬੁਰਾ ਹਾਲ ਹੋ ਰਿਹਾ ਹੈ। 40 ਡਿਗਰੀ ਤਾਪਮਾਨ ਵਿਚ ਦਿਹਾੜੀਦਾਰ ਮਜ਼ਦੂਰਾਂ ਵੱਲੋਂ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ-ਸੇਵਾਮੁਕਤ ਫ਼ੌਜੀ ਦੇ ਘਰ ਦੀ ਛੱਤ 'ਤੇ ਡਿੱਗੀ 20 ਕਰੋੜ ਦੀ ਹੈਰੋਇਨ, ਸੁਰੱਖਿਆ ਏਜੰਸੀਆਂ ਅਲਰਟ
ਲਗਾਤਾਰ ਪੈ ਰਹੀ ਗਰਮੀ ਦੇ ਚੱਲਦਿਆਂ ਜਿੱਥੇ ਬਾਜ਼ਾਰਾਂ ’ਚ ਗ੍ਰਾਹਕ ਨਾ ਆਉਣ ਕਰਕੇ ਮੰਦੀ ਨਜ਼ਰ ਆ ਰਹੀ ਹੈ, ਉਥੇ ਹੀ ਲੋਕ ਆਪਣੇ ਘਰਾਂ ਵਿਚ ਗਰਮੀ ਤੋਂ ਬਚਣ ਲਈ ਨਜ਼ਰਬੰਦ ਹੋ ਚੁੱਕੇ ਹਨ। ਓਧਰ ਜ਼ਿਆਦਾ ਗਰਮੀ ਦੇ ਚੱਲਦਿਆਂ ਛੋਟੇ ਬੱਚੇ ਅਤੇ ਬਜ਼ੁਰਗ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ ਛੱਡਣ ਕਾਰਣ ਅੱਧੀ ਦਰਜਨ ਪਿੰਡਾਂ 'ਤੇ ਆਈ ਵੱਡੀ ਆਫਤ
ਇਸ ਗਰਮੀ ’ਚ ਸੋਮਵਾਰ ਤਰਨਤਾਰਨ ਦਾ 40 ਡਿਗਰੀ ਤਾਪਮਾਨ ਨੋਟ ਕੀਤਾ ਗਿਆ, ਉਥੇ ਹੀ ਘਰੋਂ ਬਾਹਰ ਨਿਕਲਣ ਦੌਰਾਨ ਤੇਜ਼ ਧੁੱਪ ਅਤੇ ਘੁੱਟਣ ਭਰੇ ਮਾਹੌਲ ਨੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈ। ਇਸ ਗਰਮੀ ਦੇ ਚੱਲਦਿਆਂ ਰੁੱਖਾਂ ਅਤੇ ਬੂਟਿਆਂ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਖਾਸ ਕਰਕੇ ਬੱਚੇ ਸਵੀਮਿੰਗ ਪੂਲ ਦਾ ਆਨੰਦ ਮਾਣਦੇ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ, 2 ਜੁਲਾਈ ਤੱਕ ਮੀਂਹ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
