35 ਸਾਲ ਪਹਿਲਾਂ ਲਾਪਤਾ ਕੀਤੇ ਨੌਜਵਾਨ ਦੇ ਮਾਮਲੇ ''ਚ ਅਦਾਲਤ ਨੇ ਭਗੌੜੇ ਹੌਲਦਾਰ ਨੂੰ ਸੁਣਾਈ ਸਜ਼ਾ

Sunday, Jul 05, 2026 - 03:20 PM (IST)

35 ਸਾਲ ਪਹਿਲਾਂ ਲਾਪਤਾ ਕੀਤੇ ਨੌਜਵਾਨ ਦੇ ਮਾਮਲੇ ''ਚ ਅਦਾਲਤ ਨੇ ਭਗੌੜੇ ਹੌਲਦਾਰ ਨੂੰ ਸੁਣਾਈ ਸਜ਼ਾ

ਝਬਾਲ (ਨਰਿੰਦਰ) : ਅੱਜ ਤੋਂ ਲਗਭਗ 35 ਸਾਲ ਪਹਿਲਾਂ ਝਬਾਲ ਅੱਡੇ ਤੋਂ ਇੱਕ ਨੌਜਵਾਨ ਨੂੰ ਜਬਰੀ ਚੁੱਕ ਕੇ ਲਾਪਤਾ ਕਰਨ ਦੇ ਹਾਈ-ਪ੍ਰੋਫਾਈਲ ਮਾਮਲੇ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਕੇਸ ਵਿੱਚ ਲੰਮੇ ਸਮੇਂ ਤੋਂ ਭਗੌੜੇ ਚੱਲ ਰਹੇ ਤਤਕਾਲੀ ਹੌਲਦਾਰ ਕਸ਼ਮੀਰ ਸਿੰਘ ਨੂੰ ਬੀਤੇ ਦਿਨ 5 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਨਕਦ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਲਾਪਤਾ ਨੌਜਵਾਨ ਬਲਜੀਤ ਸਿੰਘ, ਵਾਸੀ ਪਿੰਡ ਮਾਲੂਵਾਲ ਸੰਤਾਂ ਦੇ ਭਰਾ ਪਰਮਜੀਤ ਸਿੰਘ ਨੇ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਦੀ ਹਾਜ਼ਰੀ 'ਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 7 ਅਗਸਤ 1991 ਨੂੰ ਬਲਜੀਤ ਸਿੰਘ ਆਪਣੇ ਭਰਾ ਪਰਮਜੀਤ ਸਿੰਘ ਨਾਲ ਘਰ ਦਾ ਸਾਮਾਨ ਲੈਣ ਲਈ ਅੱਡਾ ਝਬਾਲ ਗਿਆ ਸੀ। ਜਿਵੇਂ ਹੀ ਉਹ ਬੱਸ ਤੋਂ ਉਤਰੇ, ਉੱਥੇ ਪਹਿਲਾਂ ਤੋਂ ਮੌਜੂਦ ਥਾਣਾ ਝਬਾਲ ਦੇ ਤਤਕਾਲੀ ਮੁਖੀ ਸੂਬਾ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨੇ ਬਲਜੀਤ ਸਿੰਘ ਨੂੰ ਜਬਰੀ ਹਿਰਾਸਤ ਵਿੱਚ ਲੈ ਲਿਆ। ਪੁਲਸ ਨੇ ਪਰਿਵਾਰ ਨੂੰ ਕਿਹਾ ਕਿ ਉਹ ਪੁੱਛਗਿੱਛ ਕਰ ਕੇ ਉਸ ਨੂੰ ਛੱਡ ਦੇਣਗੇ, ਪਰ ਬਲਜੀਤ ਸਿੰਘ ਕਦੇ ਘਰ ਵਾਪਸ ਨਹੀਂ ਪਰਤਿਆ ਅਤੇ ਪੁਲਸ ਹਿਰਾਸਤ 'ਚੋਂ ਹੀ ਗਾਇਬ ਹੋ ਗਿਆ।

PunjabKesari

ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ

ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਸੀ। ਅਦਾਲਤ ਨੇ ਦੋ ਸਾਲ ਪਹਿਲਾਂ ਹੀ ਇਸ ਕੇਸ ਵਿੱਚ ਨਾਮਜ਼ਦ ਤਤਕਾਲੀ ਐਸ.ਐਚ.ਓ. ਸੂਬਾ ਸਿੰਘ, ਐਡੀਸ਼ਨਲ ਐਸ.ਐਚ.ਓ. ਦਲਬੀਰ ਸਿੰਘ ਅਤੇ ਹੌਲਦਾਰ ਰਵੇਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਦੀ ਸਜ਼ਾ ਸੁਣਾਈ ਸੀ। ਹੌਲਦਾਰ ਕਸ਼ਮੀਰ ਸਿੰਘ ਉਸ ਸਮੇਂ ਭਗੌੜਾ ਹੋ ਗਿਆ ਸੀ, ਜਿਸ ਨੇ ਪਿਛਲੇ ਦਿਨੀਂ ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਅਤੇ ਹੁਣ ਉਸ ਨੂੰ ਵੀ ਸਜ਼ਾ ਸੁਣਾ ਦਿੱਤੀ ਗਈ ਹੈ।

ਲਾਪਤਾ ਹੋਏ ਬਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਬੇਟੇ ਨੇ ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਦਾ ਨਿੱਘਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਕਾਨੂੰਨੀ ਲੜਾਈ ਵਿੱਚ 35 ਸਾਲਾਂ ਦਾ ਲੰਮਾ ਸਮਾਂ ਲੱਗ ਗਿਆ, ਪਰ ਆਖ਼ਰਕਾਰ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ, ਜਿਸ ਨਾਲ ਪਰਿਵਾਰ ਨੇ ਪੂਰੀ ਤਸੱਲੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ- PoK 'ਚ ਹੋਣ ਜਾ ਰਿਹੈ ਕੁਝ ਵੱਡਾ ! ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News