ਰਾਤ ਸਮੇਂ ਚੋਰਾਂ ਨੇ ਤਿੰਨ ਦੁਕਾਨਾਂ ਦੇ ਆਊਟ ਡੋਰ AC ''ਚੋਂ ਸਾਮਾਨ ਕੀਤਾ ਚੋਰੀ
Monday, Jun 29, 2026 - 05:01 PM (IST)
ਪੱਟੀ (ਸੌਰਭ)-ਕਾਲਜ ਰੋਡ ਸਖੀ ਸੁਲਤਾਨ ਦਰਗਾਹ ਨੇੜੇ ਤਿੰਨ ਦੁਕਾਨਾਂ ਨੂੰ ਬੀਤੀ ਰਾਤ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੇ ਸ਼ਰਮਾ ਕਾਲੂ, ਵਿਸ਼ਾਲ ਬਿਜਲੀ ਵਾਲੇ ਅਤੇ ਰਾਧਾ ਮੁਨਿਆਰੀ ਵਾਲਿਆਂ ਨੇ ਦੱਸਿਆ ਕਿ ਅਸੀਂ ਬੀਤੀ ਰਾਤ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਆਏ ਉਸ ਸਮੇਂ ਏ.ਸੀ ਠੀਕ ਚੱਲ ਰਹੇ ਸਨ ਅਤੇ ਜਦੋਂ ਅਸੀਂ ਸਵੇਰੇ ਦੁਕਾਨ ਖੋਲ੍ਹੀ ਤਾਂ ਏ.ਸੀ ਨਹੀਂ ਚੱਲਿਆ, ਜਿਸ ’ਤੇ ਅਸੀਂ ਛੱਤ ’ਤੇ ਲੱਗੇ ਆਊਟ ਡੋਰ ਏ.ਸੀ ਯੂਨਿਟ ਦੇਖਿਆ ਤਾਂ ਏ.ਸੀ ਵਿਚੋਂ ਕੀਮਤੀ ਤਾਰਾਂ, ਤਾਂਬਾ, ਕੇਬਲ ਆਦਿ ਚੋਰੀ ਕੀਤੇ ਹੋਏ ਸਨ। ਦੁਕਾਨਦਾਰਾਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਚੋਰਾਂ ਵੱਲੋਂ ਰਾਤ ਵੇਲੇ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਡਾ ਹੋਇਆ ਮਾਲੀ ਨੁਕਸਾਨ ਦੀ ਭਰਾਇਆ ਜਾਵੇ।
