ਸਰਹੱਦ ਨੇੜਿਓਂ ਥਾਣਾ ਖਾਲੜਾ ਦੀ ਪੁਲਸ ਨੇ 4 ਵਿਦੇਸ਼ੀ ਪਿਸਤੌਲ ਕੀਤੇ ਬਰਾਮਦ
Saturday, Jul 11, 2026 - 03:47 PM (IST)
ਤਰਨਤਾਰਨ (ਰਮਨ)- ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਪੁੱਜੇ 4 ਵਿਦੇਸ਼ੀ ਪਿਸਤੌਲ ਬਰਾਮਦ ਕਰਨ ਵਿਚ ਥਾਣਾ ਖਾਲੜਾ ਦੀ ਪੁਲਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਦੇ ਸਬੰਧ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਪੁਲਸ ਵੱਲੋਂ ਅਗਲੇਰੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਆਏ ਦਿਨ ਡਰੋਨ ਦੀ ਮਦਦ ਨਾਲ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਪੁਲਸ ਵੱਲੋਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੇ ਸਖਤ ਹੁਕਮਾਂ ਤਹਿਤ 24 ਘੰਟੇ ਗਸ਼ਤ ਕਰਦੇ ਹੋਏ ਮਾੜੇ ਅਨਸਰਾਂ ਅਤੇ ਡਰੋਨ ਦੀ ਗਤੀਵਿਧੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਡੀ. ਐੱਸ. ਪੀ. ਅਤੁਲ ਸੋਨੀ ਨੇ ਦੱਸਿਆ ਕਿ ਜਦੋਂ ਥਾਣਾ ਖਾਲੜਾ ਦੇ ਮੁਖੀ ਬਲਜਿੰਦਰ ਸਿੰਘ ਸਣੇ ਪੁਲਸ ਪਾਰਟੀ ਪਿੰਡ ਡਲੀਰੀ ਵਿਖੇ ਮੌਜੂਦ ਸਨ ਤਾਂ ਬੀ. ਐੱਸ. ਐੱਫ. ਵੱਲੋਂ ਸੂਚਨਾ ਦਿੱਤੀ ਗਈ ਕਿ ਵਾਂ ਤਾਰਾ ਸਿੰਘ ਵਿਖੇ ਗੁਰਲਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਡਲੀਰੀ ਦੇ ਖੇਤਾਂ ’ਚ ਤਿੰਨ ਪੀਲੇ ਰੰਗ ਦੇ ਪੈਕਟ ਡਿੱਗੇ ਹੋਏ ਹਨ, ਜਿਸ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਬਰਾਮਦ ਕੀਤੇ ਗਏ ਪੈਕਟਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ।
ਇਹ ਵੀ ਪੜ੍ਹੋ- "ਜੰਗਲ ਦਾ ਰਾਜਾ ਸਿਰਫ਼ ਇੱਕ ਹੀ ਹੁੰਦਾ", ਕੁਲਬੀਰ ਜ਼ੀਰਾ ਨੇ ਰਾਜਾ ਵੜਿੰਗ ਨਾਲ ਸਾਂਝੀ ਕੀਤੀ ਪੋਸਟ
ਇਸ ਦੌਰਾਨ ਪੈਕਟ ਦੀ ਤਲਾਸ਼ੀ ਲੈਣ ਦੌਰਾਨ ਉਨ੍ਹਾਂ ਵਿਚੋਂ ਇਕ 30 ਬੋਰ ਜਗਾਣਾ ਪਿਸਤੌਲ ਜੋ ਤੁਰਕੀ ਦਾ ਬਣਿਆ ਹੋਇਆ ਸੀ, ਇਕ ਪਿਸਤੌਲ ਗਲੋਕ 19 ਐੱਮ. ਐੱਮ. ਜੋ ਆਸਟਰੀਆ ਦਾ ਬਣਿਆ ਹੋਇਆ ਸੀ ਅਤੇ ਇਕ ਪਿਸਤੌਲ 30 ਬੋਰ ਜੋ ਤੁਰਕੀ ਦਾ ਬਣਿਆ ਹੋਇਆ ਸੀ ਨੂੰ ਬਰਾਮਦ ਕੀਤਾ ਗਿਆ। ਡੀ.ਐੱਸ.ਪੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਦੋ ਪਿਸਤੌਲ ਬਿਨਾਂ ਮੈਗਜ਼ੀਨ ਅਤੇ ਇਕ ਸਮੇਤ ਮੈਗਜ਼ੀਨ ਬਰਾਮਦ ਹੋਇਆ ਹੈ, ਜਿਨ੍ਹਾਂ ਨੂੰ ਕਬਜ਼ੇ ’ਚ ਲੈਂਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਮੌਤ, ਸੜਕ 'ਤੇ ਵਿੱਛੀਆਂ ਲਾਸ਼ਾਂ
ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲਸ ਨੇ ਬੀ. ਐੱਸ. ਐੱਫ. ਨਾਲ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਵਾਂ ਤਾਰਾ ਸਿੰਘ ਵਿਖੇ ਪੀਲੇ ਰੰਗ ਦੇ ਪੈਕਟ ਨੂੰ ਬਰਾਮਦ ਕੀਤਾ ਗਿਆ, ਜਿਸ ’ਚੋਂ ਚੀਨ ਦਾ ਬਣਿਆ ਹੋਇਆ ਇਕ ਪਿਸਤੌਲ ਸਣੇ ਮੈਗਜ਼ੀਨ ਬਰਾਮਦ ਕੀਤਾ ਗਿਆ। ਇਸ ਦੇ ਸਬੰਧ ’ਚ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਵੱਖਰਾ ਪਰਚਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
