ਪੰਜਾਬ : ਪਰਿਵਾਰ ''ਤੇ ਟੁੱਟਿਆ ਦੁਖਾਂ ਦਾ ਪਹਾੜ, ਨਹਿਰ ''ਚ ਨਹਾਉਣ ਗਏ ਮਾਸੂਮ ਦੀ ਮੌਤ
Sunday, Jul 12, 2026 - 10:23 AM (IST)
ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਵੇਈਂ ਪੋਈਂ ਵਿਖੇ ਨਹਿਰ ਵਿਚ ਨਹਾਉਣ ਗਏ ਦੋ ਸਕੇ ਭਰਾਵਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਦੌਰਾਨ ਛੋਟੇ ਭਰਾ ਦੀ ਜਿਥੇ ਮੌਤ ਹੋ ਗਈ, ਉਥੇ ਹੀ ਵੱਡੇ ਭਰਾ ਨੂੰ ਲੋਕਾਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬ: ਨਸ਼ਾ ਛੁਡਾਊ ਕੇਂਦਰ 'ਚ ਪੈ ਗਿਆ ਛਾਪਾ, 52 ਮੁੰਡੇ ਛੁਡਾਏ
ਜਾਣਕਾਰੀ ਦਿੰਦੇ ਹੋਏ ਪਿੰਡ ਵੇਈਂ ਪੋਈਂ ਦੇ ਸਾਬਕਾ ਮੈਂਬਰ ਤਸਵੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10 ਵਜੇ ਪਿੰਡ ਦੇ ਨਿਵਾਸੀ ਪ੍ਰਭਜੀਤ ਸਿੰਘ ਦੇ ਦੋਵੇਂ ਬੇਟੇ ਪਿੰਡ ਦੇ ਨਾਲ ਲੰਘਦੀ ਨਾਗੋਕੇ ਵਾਲੀ ਨਹਿਰ ਵਿਚ ਨਹਾਉਣ ਚਲੇ ਗਏ। ਇਸ ਦੌਰਾਨ ਇਨ੍ਹਾਂ ਦੋਵਾਂ ਬੱਚਿਆਂ ਨਾਲ ਹੋਰ ਵੀ ਕਈ ਬੱਚੇ ਨਹਿਰ ਵਿਚ ਨਹਾ ਰਹੇ ਸਨ। ਅਚਾਨਕ ਪ੍ਰਭਜੀਤ ਸਿੰਘ ਦੇ ਦੋਵੇਂ ਬੇਟੇ ਨਹਿਰ ਵਿਚ ਡੁੱਬਣ ਲੱਗ ਪਏ। ਇਸ ਦੌਰਾਨ ਲੋਕਾਂ ਅਤੇ ਬੱਚਿਆਂ ਦੀ ਮਦਦ ਨਾਲ ਵੱਡੇ ਬੇਟੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਉਸ ਦਾ ਛੋਟਾ ਭਰਾ ਕਰਨਵੀਰ ਸਿੰਘ (8), ਜੋ ਤੀਸਰੀ ਜਮਾਤ ਦਾ ਵਿਦਿਆਰਥੀ ਸੀ, ਦੀ ਨਹਿਰ ਵਿਚ ਡੁੱਬਣ ਕਰ ਕੇ ਮੌਤ ਹੋ ਗਈ। ਤਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਦੁਪਹਿਰ ਕਰੀਬ ਢਾਈ ਵਜੇ ਤੁੜ ਵਾਲੇ ਪੁਲ ਦੇ ਹੇਠਾਂ ਤੋਂ ਮ੍ਰਿਤਕ ਕਰਨਵੀਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੰਚ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
