ਪੁਰਾਣੀ ਰੰਜਿਸ਼ ਦੇ ਚੱਲਦਿਆਂ ਚਲਾਈਆਂ ਗੋਲੀਆਂ, ਕੇਸ ਦਰਜ
Saturday, Jul 11, 2026 - 05:57 PM (IST)
ਤਰਨਤਾਰਨ (ਰਾਜੂ)- ਜ਼ਿਲਾ ਤਰਨਤਾਰਨ ਦੇ ਪਿੰਡ ਭੱਠਲ ਭਾਈਕੇ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਥਿਆਰਬੰਦ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ 7 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਗੁਰਸਾਹਿਬ ਸਿੰਘ ਉਰਫ਼ ਸਾਬ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਭੱਠਲ ਭਾਈਕੇ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਸੰਦੀਪ ਸਿੰਘ ਨਾਲ ਨਹਿਰ ’ਤੇ ਨਹਾਉਣ ਲਈ ਜਾ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਕੋਲ ਪੁੱਜੇ ਤਾਂ ਇਕ ਸਕਾਰਪੀਓ ਗੱਡੀ ਆਈ, ਜਿਸ ਵਿਚੋਂ ਜਗਰੂਪ ਸਿੰਘ ਆਪਣੇ ਸਾਥੀਆਂ ਸਮੇਤ ਨਿਕਲਿਆ ਅਤੇ ਉਸ ਨਾਲ ਤੂੰ ਤੂੰ-ਮੈਂ ਮੈਂ ਕਰਨ ਲੱਗ ਪਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਇਸ ਦੌਰਾਨ ਉਸ ਦੇ ਦੋਸਤ ਨੇ ਦੋਵਾਂ ਨੂੰ ਸ਼ਾਂਤ ਕਰਵਾ ਦਿੱਤਾ ਅਤੇ ਉੁਕਤ ਵਿਅਕਤੀ ਮੌਕੇ ਤੋਂ ਚਲੇ ਗਏ ਪ੍ਰੰਤੂ ਬਾਅਦ ਵਿਚ ਜਦ ਉਹ ਅਤੇ ਉਸ ਦਾ ਦੋਸਤ ਸ਼ਮਸ਼ਾਨਘਾਟ ਵਿਚ ਪਏ ਸ਼ੈੱਡ ਥੱਲੇ ਬੈਠੇ ਹੋਏ ਸੀ ਤਾਂ ਦੋ ਗੱਡੀਆਂ ਸਕਾਰਪੀਓ ਅਤੇ ਸਵਿਫ਼ਟ ਆਈਆਂ, ਜਿਸ ਵਿਚ ਜਗਰੂਪ ਸਿੰਘ ਅਤੇ ਉਸ ਦੇ ਦੋਸਤ ਸਵਾਰ ਸੀ, ਜਿਨ੍ਹਾਂ ਦੇ ਕੋਲ ਹਥਿਆਰ ਸਨ। ਉਕਤ ਲੋਕਾਂ ਨੇ ਗੱਡੀ ਤੋਂ ਹੇਠਾਂ ਉੱਤਰਦਿਆਂ ਹੀ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਤੇ ਉਨ੍ਹਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ ਅਤੇ ਗੋਲੀਆਂ ਦੀ ਅਵਾਜ਼ ਅਤੇ ਚੀਕ-ਚਿਹਾੜਾ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਕਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੰਚ ਦਾ ਕਤਲ
ਵਜ੍ਹਾ ਇਹ ਕਿ ਸਾਲ 2021 ਵਿਚ ਜਗਰੂਪ ਸਿੰਘ ਨਾਲ ਉਸ ਦਾ ਝਗੜਾ ਹੋਇਆ ਸੀ। ਓਧਰ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ’ਤੇ ਮੰਗਲ ਸਿੰਘ, ਜਗਰੂਪ ਸਿੰਘ, ਮਲਕੀਤ ਸਿੰਘ, ਨਵਰੂਪ ਸਿੰਘ, ਸੁਖਵਿੰਦਰ ਸਿੰਘ ਵਾਸੀਆਨ ਭੱਠਲ ਭਾਈਕੇ, ਗੁਰਲਾਲ ਸਿੰਘ ਵਾਸੀ ਸਰਹਾਲੀ ਕਲਾਂ ਅਤੇ ਬਿਕਰਮ ਸਿੰਘ ਉਰਫ਼ ਬਿੱਕਾ ਵਾਸੀ ਜੱਲੇਵਾਲ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- "ਜੰਗਲ ਦਾ ਰਾਜਾ ਸਿਰਫ਼ ਇੱਕ ਹੀ ਹੁੰਦਾ", ਕੁਲਬੀਰ ਜ਼ੀਰਾ ਨੇ ਰਾਜਾ ਵੜਿੰਗ ਨਾਲ ਸਾਂਝੀ ਕੀਤੀ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
