ਛਾਪੇਮਾਰੀ ਦੌਰਾਨ ਨਾਜਾਇਜ਼ ਢੰਗ ਨਾਲ ਰੱਖੇ ਪਟਾਕੇ ਬਰਾਮਦ, ਗੋਦਾਮ ਸੀਲ

10/21/2019 11:49:29 PM

ਗੁਰਦਾਸਪੁਰ, (ਵਿਨੋਦ)— ਸਿਟੀ ਪੁਲਸ ਗੁਰਦਾਸਪੁਰ ਨੇ ਸ਼ਹਿਰ ਦੇ ਬਾਹਰ ਰਿਹਾਇਸ਼ੀ ਇਲਾਕੇ 'ਚ ਛਾਪੇਮਾਰੀ ਕਰ ਕੇ ਇਕ ਗੋਦਾਮ 'ਚੋਂ ਭਾਰੀ ਮਾਤਰਾਂ 'ਚ ਪਟਾਕੇ ਬਰਾਮਦ ਕੀਤੇ ਅਤੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ।
ਇਸ ਸਬੰਧੀ ਡੀ. ਐੱਸ. ਪੀ. ਕਰਾਈਮ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਬਾਹਰ ਜੀ. ਟੀ. ਰੋਡ 'ਤੇ ਇਕ ਗੋਦਾਮ ਵਿਚ ਭਾਰੀ ਮਾਤਰਾਂ 'ਚ ਨਟਾਕੇ ਨਾਜਾਇਜ਼ ਢੰਗ ਨਾਲ ਰੱਖੇ ਹੋਏ ਹਨ। ਸੂਚਨਾ ਦੇ ਆਧਾਰ 'ਤੇ ਸਿਟੀ ਪੁਲਸ ਨੇ ਸੀ. ਆਈ. ਏ. ਸਟਾਫ ਨੂੰ ਨਾਲ ਲੈ ਕੇ ਮੌਕੇ 'ਤੇ ਛਾਪਾਮਾਰੀ ਕੀਤੀ ਗਈ ਤਾਂ ਇਹ ਗੋਦਾਮ ਬੰਦ ਪਿਆ ਸੀ। ਜਿਸ 'ਤੇ ਉਕਤ ਗੋਦਾਮ ਦੇ ਇਮਾਰਤ ਦੇ ਮਾਲਕ ਨੂੰ ਮੌਕੇ 'ਤੇ ਬੁਲਾ ਕੇ ਲੱਗੇ ਤਾਲੇ ਤੁੜਵਾਏ ਗਏ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਗੋਦਾਮ ਤਾਂ ਸ਼ਟਰ ਖੋਲ੍ਹਿਆ ਤਾਂ ਉਸ 'ਚ ਇਕ ਟਰੱਕ ਤੋਂ ਜ਼ਿਆਦਾ ਪਟਾਕੇ ਭਰੇ ਮਿਲੇ ਪਰ ਇਸ ਪਟਾਕੇ ਦਾ ਮਾਲਕ ਮੌਕੇ 'ਤੇ ਹਾਜ਼ਰ ਨਾ ਹੋਣ ਕਾਰਨ ਗੋਦਾਮ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਸਬੰਧੀ ਹੁਣ ਮਾਲਕ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਇਸ ਗੋਦਾਮ ਨੂੰ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਇਹ ਦੱਸਿਆ ਜਾਵੇਗਾ ਕਿ ਗੋਦਾਮ ਵਿਚ ਕਿੰਨੇ ਪਟਾਕੇ ਹਨ।
ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਇਸ ਗੋਦਾਮ ਨੂੰ ਹਨੀ ਟ੍ਰੇਡਰਜ਼ ਕੰਪਨੀ ਕਾਹਨੂੰਵਾਨ ਗੁਰਦਾਸਪੁਰ ਨੇ ਕਿਰਾਏ 'ਤੇ ਲੈ ਰੱਖਿਆ ਹੈ ਅਤੇ ਕੁਝ ਦਿਨ ਪਹਿਲਾ ਵੀ ਇਸ ਦੁਕਾਨ ਮਾਲਕ ਦੇ ਇਕ ਹੋਰ ਗੋਦਾਮ ਤੋਂ ਵੀ ਪਟਾਕੇ ਬਰਾਮਦ ਹੋਏ ਸਨ। ਇਸ ਸਬੰਧੀ ਪਹਿਲਾਂ ਹੀ ਦੁਕਾਨ ਮਾਲਕ ਖਿਲਾਫ ਮਾਮਲਾ ਦਰਜ ਹੈ। ਹੁਣ ਇਹ ਗੋਦਾਮ ਰਿਹਾਇਸ਼ੀ ਇਲਾਕੇ 'ਚ ਮਿਲਿਆ ਹੈ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਕੀਤੀ ਗਈ ਸੀ ਅਤੇ ਨਾ ਫਾਇਰ ਸਿਸਟਮ ਸਬੰਧੀ ਪ੍ਰਬੰਧ ਕੀਤੇ ਗਏ ਹਨ। ਇਸ ਕੇਸ ਸਬੰਧੀ ਉੱਚ ਅਧਿਕਾਰੀਆ ਨਾਲ ਗੱਲਬਾਤ ਕਰ ਕੇ ਕੇਸ ਦਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਟਾਲਾ ਦੀ ਪਟਾਕਾ ਫੈਕਟਰੀ ਵਿਚ ਵਿਸਫੋਟਕ ਤੋਂ ਬਾਅਦ ਜਿਸ ਵਿਚ 25-30 ਵਿਅਕਤੀ ਮਾਰੇ ਗਏ ਸਨ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਗੈਰ-ਕਾਨੂੰਨੀ ਢੰਗ ਨਾਲ ਪਟਾਕਿਆਂ ਦੀ ਵਿਕਰੀ ਸਟੋਰ ਕਰਨ ਤੇ ਵੇਚਣ 'ਤੇ ਪਾਬੰਧੀ ਲਗਾਈ ਹੈ। ਜਿਸ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ।


KamalJeet Singh

Content Editor

Related News