ਤਿੰਨ ਅਣਪਛਾਤੇ ਨੌਜਵਾਨਾਂ ਦਾ ਕਾਰਨਾਮਾ, ਇੰਡੀਕਾ ਕਾਰ ਖੋਹ ਕੇ ਹੋਏ ਫ਼ਰਾਰ

Wednesday, Jan 27, 2021 - 02:47 PM (IST)

ਤਿੰਨ ਅਣਪਛਾਤੇ ਨੌਜਵਾਨਾਂ ਦਾ ਕਾਰਨਾਮਾ, ਇੰਡੀਕਾ ਕਾਰ ਖੋਹ ਕੇ ਹੋਏ ਫ਼ਰਾਰ

ਗੁਰੂ ਕਾ ਬਾਗ (ਭੱਟੀ) - ਗੁਰੂ ਕਾ ਬਾਗ ਵਿਖੇ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਇੰਡੀਕਾ ਕਾਰ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੋਟ ਕੇਸਰਾ ਦੇ ਵਸਨੀਕ ਨਿਸ਼ਾਨ ਸਿੰਘ ਪੁੱਤਰ ਵੱਸਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ 25 ਜਨਵਰੀ ਦੀ ਸ਼ਾਮ ਨੂੰ ਆਪਣੀ ਇੰਡੀਕਾ ਕਾਰ ਨੰਬਰ ਪੀ.ਬੀ.18 ਐੱਮ 8221 ’ਤੇ ਖਤਰਾਏ ਕਲਾਂ ਵਾਲੀ ਸਾਈਡ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ। 

ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਕੋਟ ਕੇਸਰਾ ਸਿੰਘ ਦੇ ਨਜ਼ਦੀਕ ਪਹੁੰਚਿਆ ਤਾਂ ਅੱਗੋਂ ਮਹੱਦੀਪੁਰਾ ਵਾਲੇ ਪਾਸੇ ਤੋਂ ਇੱਕ ਫਾਰਚੂਨਰ ਗੱਡੀ ਬਿਨਾਂ ਨੰਬਰੀ ਆਈ। ਉਸ ਗੱਡੀ ਵਿੱਚੋਂ ਤਿੰਨ ਨੌਜਵਾਨ ਉੱਤਰ ਕੇ ਮੇਰੇ ਕੋਲ ਆਏ ਅਤੇ ਮੈਨੂੰ ਡਰਾ ਧਮਕਾ ਮੇਰੇ ਕੋਲੋਂ ਸੌ ਰੁਪਏ ਅਤੇ ਕਾਰ ਖੋਹ ਕੇ ਆਪਣੀ ਫਾਰਚੂਨਰ ਗੱਡੀ ਸਮੇਤ ਫਰਾਰ ਹੋ ਗਏ। ਇਸ ਸੂਚਨਾ ਦੇ ਆਧਾਰ ’ਤੇ ਥਾਣਾ ਝੰਡੇਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
 


author

rajwinder kaur

Content Editor

Related News