ਚਲਦੇ ਟਿੱਪਰ ਟਰੱਕ ਤੋਂ ਡਿੱਗਣ ਨਾਲ ਦੋ ਕੁੜੀਆਂ ਗੰਭੀਰ ਜ਼ਖ਼ਮੀ

Tuesday, Aug 06, 2024 - 06:09 PM (IST)

ਚਲਦੇ ਟਿੱਪਰ ਟਰੱਕ ਤੋਂ ਡਿੱਗਣ ਨਾਲ ਦੋ ਕੁੜੀਆਂ ਗੰਭੀਰ ਜ਼ਖ਼ਮੀ

ਬਟਾਲਾ (ਸਾਹਿਲ)- ਚਲਦੇ ਟਿੱਪਰ ਟਰੱਕ ਤੋਂ ਡਿੱਗਣ ਨਾਲ ਦੋ ਕੁੜੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸੁਨੇਹਾ ਪੁੱਤਰੀ ਪ੍ਰੇਮ ਅਤੇ ਕੰਵਲਜੀਤ ਪੁੱਤਰੀ ਰਾਮ ਸਿੰਘ ਵਾਸੀਆਨ ਨਵੀਂ ਕੀੜੀ ਹਰਚੋਵਾਲ ਜੋ ਕਿ ਟਿੱਪਰ ਟਰੱਕ ’ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਗਈਆਂ ਸਨ ਅਤੇ ਜਦੋਂ ਇਹ ਮੱਥਾ ਟੇਕ ਕੇ ਵਾਪਸ ਆ ਰਹੀਆਂ ਸਨ ਅਤੇ ਇਹ ਦੋਵੇਂ ਟਿੱਪਰ ਦੇ ਡਾਲੇ ’ਤੇ ਬੈਠੀਆਂ ਹੋਈਆਂ ਸਨ। 

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਜਦੋਂ ਟਿੱਪਰ ਟਰੱਕ ਅੱਡਾ ਜੈਂਤੀਪੁਰ ਕੋਲ ਪਹੁੰਚਿਆ ਤਾਂ ਅਚਾਨਕ ਇਹ ਦੋਵੇਂ ਕੁੜੀਆਂ ਚਲਦੇ ਟਿੱਪਰ ਟਰੱਕ ਤੋਂ ਡਿੱਗ ਪਈਆਂ ਅਤੇ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਦੇ ਤੁਰੰਤ ਬਾਅਦ ਉਕਤ ਦੋਵਾਂ ਕੁੜੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਉਣ ਹਿੱਤ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਉਕਤ ਦੋਵਾਂ ਨੂੰ ਹਾਲਤ ਨਾਜ਼ੁਦ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News