ਦੋ ਕਾਰਾਂ ਦੀ ਜ਼ੋਰਦਾਰ ਟੱਕਰ, 3 ਗੰਭੀਰ ਜ਼ਖ਼ਮੀ
Friday, Apr 18, 2025 - 01:11 PM (IST)

ਬਟਾਲਾ (ਸਾਹਿਲ)- ਬਟਾਲਾ-ਕਾਹਨੂੰਵਾਨ ਰੋਡ ’ਤੇ ਸਥਿਤ ਅੱਡਾ ਬੁੱਢਾ ਕੋਟ ਨੇੜੇ ਦੋ ਕਾਰਾਂ ’ਚ ਜ਼ੋਰਦਾਰ ਟੱਕਰ ਹੋਣ ਨਾਲ 3 ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਦੋ ਕਾਰਾਂ ਬਟਾਲਾ-ਕਾਹਨੂੰਵਾਨ ਰੋਡ ’ਤੇ ਜਾ ਰਹੀਆਂ ਸਨ। ਜਦੋਂ ਉਹ ਅੱਡਾ ਬੁੱਢਾ ਕੋਟ ਨੇੜੇ ਪਹੁੰਚੀਆਂ ਤਾਂ ਉਨ੍ਹਾਂ ’ਚ ਅਚਾਨਕ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਕਾਰਾਂ ’ਚ ਸਵਾਰ ਸਿਮਰਨ ਕੌਰ, ਦਾਰਾ ਸਿੰਘ ਤੇ ਗੁਰਮੁੱਖ ਸਿੰਘ ਗੰਭੀਰ ਜ਼ਖਮੀ ਹੋ ਗਏ। ਇਸ ਬਾਰੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8