ਕੇਂਦਰੀ ਜੇਲ੍ਹ ''ਚੋਂ 3 ਮੋਬਾਈਲ ਫੋਨ ਬਰਾਮਦ
Wednesday, Jul 23, 2025 - 06:26 PM (IST)

ਗੁਰਦਾਸਪੁਰ (ਹਰਮਨ) : ਕੇਂਦਰੀ ਜੇਲ੍ਹ ਗੁਰਦਾਸਪੁਰ 'ਚੋਂ 3 ਮੋਬਾਇਲ ਫੋਨ ਬਰਾਮਦ ਹੋਣ ’ਤੇ ਪੁਲਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੰਟ ਕੇਂਦਰੀ ਜੇਲ ਨੇ ਦੱਸਿਆ ਕਿ ਸੁਪਰਡੈਂਟ ਜੇਲ੍ਹ ਦੀ ਨਿਗਰਾਨੀ ਹੇਠ 10 ਚੱਕੀਆਂ ਦੀ ਐੱਨਐੱਲਜੇਡੀ ਮਸ਼ੀਨ ਦੀ ਮਦਦ ਨਾਲ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਇਨ੍ਹਾਂ 10 ਚੱਕੀਆਂ ਵਿਚ ਬਣੇ ਖੱਡਿਆਂ ਵਿਚੋਂ 2 ਨੋਕੀਆ ਕੀ-ਪੈਡ ਵਾਲੇ ਫੋਨ ਅਤੇ 1 ਸੈਮਸੰਗ ਕੀ-ਪੈਡ ਵਾਲਾ ਫੋਨ ਬਰਾਮਦ ਹੋਇਆ। ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।