ਅੱਜ ਤੋਂ ਪਟੜੀ 'ਤੇ ਦੌੜਨਗੀਆਂ ਰੇਲਾਂ, ਇਨ੍ਹਾਂ ਲੋਕਾਂ ਦੀਆਂ ਟਿਕਟਾਂ ਹੋਣਗੀਆਂ ਰੱਦ

Monday, Jun 01, 2020 - 12:46 PM (IST)

ਅੱਜ ਤੋਂ ਪਟੜੀ  'ਤੇ ਦੌੜਨਗੀਆਂ ਰੇਲਾਂ, ਇਨ੍ਹਾਂ ਲੋਕਾਂ ਦੀਆਂ ਟਿਕਟਾਂ ਹੋਣਗੀਆਂ ਰੱਦ

ਅੰਮ੍ਰਿਤਸਰ (ਜਸ਼ਨ) : ਅੰਮ੍ਰਿਤਸਰ ਰੇਲਵੇ ਸਟੇਸ਼ਨ ਕਾਫ਼ੀ ਲੰਮੇਂ ਬਾਅਦ ਅੱਜ ਫਿਰ ਤੋਂ ਯਾਤਰੀਆਂ ਨਾਲ ਗੁਲਜ਼ਾਰ ਹੋਵੇਗਾ। ਉੱਤਰ ਭਾਰਤ ਦੇ ਇਸ ਮਾਡਲ ਰੇਲਵੇ ਸਟੇਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਇਸ ਸਟੇਸ਼ਨ 'ਤੇ ਰੇਲ ਗੱਡੀਆਂ ਦਾ ਆਉਣਾ-ਜਾਣਾ ਸ਼ੁਰੂ ਹੋਵੇਗਾ। ਇਸ ਨੂੰ ਲੈ ਕੇ ਜਿਥੇ ਮੁਸਾਫਰਾਂ ਦੇ ਚਿਹਰੇ ਖਿੜ ਉੱਠੇ ਹਨ ਉਥੇ ਹੀ ਕਾਫੀ ਸਮੇਂ ਤੋਂ ਖਾਮੋਸ਼ ਬੈਠੇ ਵੈਂਡਰਾਂ ਦੀ ਵੀ ਆਸ ਜਾਗੀ ਹੈ। ਰੇਲਵੇ ਪ੍ਰਸ਼ਾਸਨ ਨੇ ਅੰਮ੍ਰਿਤਸਰ ਸਟੇਸ਼ਨ ਦੇ ਨੋਡਲ ਅਧਿਕਾਰੀ ਦੇ ਤੌਰ 'ਤੇ ਉੱਚ ਅਧਿਕਾਰੀ ਡੀ.ਓ.ਐੱਮ. ਅਸ਼ੋਕ ਸਿੰਘ ਸਲਾਰੀਆਂ ਨੂੰ ਨਿਯੁਕਤ ਕੀਤਾ ਹੈ, ਜੋ ਕਿ ਰੇਲਾਂ ਦੀ ਆਵਾਜਾਈ ਦੇ ਨਾਲ-ਨਾਲ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵੀ ਧਿਆਨ ਰੱਖਣਗੇ।  

ਇਹ ਵੀ ਪੜ੍ਹੋ : ਗੁਰੂ ਘਰ ਲਈ ਵੱਡੀ ਗਿਣਤੀਆਂ ਪੁੱਜੀਆਂ ਸੰਗਤਾਂ ਪਰ ਨਹੀਂ ਕਰ ਸਕੀਆਂ ਦਰਸ਼ਨ

ਇਸ ਦੌਰਾਨ ਰੇਲਵੇ ਯਾਤਰੀਆਂ ਨੂੰ ਵੀ ਸਿੱਧੇ ਤੌਰ 'ਤੇ ਹੁਕਮ ਦਿੱਤੇ ਹਨ ਕਿ ਉਹ ਆਪਣੀ ਗੱਡੀ ਚੱਲਣ ਤੋਂ ਇੱਕ-ਡੇਢ ਘੰਟਾ ਪਹਿਲਾਂ ਸਟੇਸ਼ਨ 'ਤੇ ਪੁੱਜਣ। ਸਟੇਸ਼ਨ `ਤੇ ਸਭ ਤੋਂ ਪਹਿਲਾਂ ਡਾਕਟਰੀ ਅਮਲੇ ਵਲੋਂ ਉਨ੍ਹਾਂ ਦੀ ਕੋਰੋਨਾ ਨਾਲ ਸਬੰਧਤ ਥਰਮਲ ਸਕਰੀਨਿੰਗ ਕਰਵਾਈ ਜਾਵੇਗੀ ਅਤੇ ਸਕਰੀਨਿੰਗ 'ਚ ਠੀਕ ਪਾਏ ਜਾਣ ਵਾਲੇ ਮੁਸਾਫ਼ਰਾਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਹੋਵੇਗੀ। ਇਸ ਦੌਰਾਨ ਜੇਕਰ ਕਿਸੇ ਵੀ ਯਾਤਰੀ ਨੂੰ ਬੁਖਾਰ, ਖੰਘ ਜਾਂ ਕੋਈ ਹੋਰ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਟਿਕਟ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਤਰਨਤਾਰਨ ਤੋਂ ਆਈ ਰਾਹਤ ਭਰੀ ਖਬਰ, ਇਕ ਵਿਅਕਤੀ ਨੇ ਦਿੱਤੀ ਕੋਰੋਨਾ ਨੂੰ ਮਾਤ

ਨੋਡਲ ਅਧਿਕਾਰੀ ਅਸ਼ੋਕ ਸਿੰਘ ਸਲਾਰੀਆ ਨੇ ਕਿਹਾ ਕਿ ਰੇਲ 'ਚ ਉਹਨਾਂ ਮੁਸਾਫ਼ਰਾਂ ਨੂੰ ਸਫ਼ਰ ਕਰਨ ਦੀ ਆਗਿਆ ਹੋਵੇਗੀ, ਜਿੰਨ੍ਹਾਂ ਦੀ ਟਿਕਟ ਪੱਕੀ ਹੋਵੇਗੀ। ਹੋਰ ਇੰਤਜ਼ਾਰ ਕਰਨ ਵਾਲੇ ਮੁਸਾਫ਼ਰਾਂ ਨੂੰ ਯਾਤਰਾ ਕਰਨਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਟੇਸ਼ਨ 'ਤੇ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਪਲੇਟਫਾਰਮ ਨੰਬਰ 1 'ਤੇ ਹੀ ਆਉਣਗੀਆਂ ਅਤੇ ਪਲੇਟਫਾਰਮ ਨੰਬਰ 2,3,4 ਅਤੇ 5 ਤੋਂ ਰਵਾਨਾ ਹੋਣਗੀਆਂ।

ਇਹ ਵੀ ਪੜ੍ਹੋ : ਪਿਤਾ ਦੇ ਕਰਜ਼ੇ ਦਾ ਭਾਰ ਨਹੀਂ ਸਹਾਰ ਸਕਿਆ ਪੁੱਤ, ਚੁੱਕਿਆ ਖੌਫਨਾਕ ਕਦਮ 


author

Baljeet Kaur

Content Editor

Related News