ਸਹੁਰੇ ਗਏ ਵਿਅਕਤੀ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, 14 ਤੋਲਾ ਸੋਨਾ ਤੇ ਲੈਪਟਾਪ ਚੋਰੀ ਕਰਕੇ ਹੋਏ ਫਰਾਰ
01/10/2023 12:25:53 PM

ਗੁਰਦਾਸਪੁਰ (ਵਿਨੋਦ)- ਆਨੰਦਪੁਰ ਸਾਹਿਬ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਗਏ ਭੁੱਲੇਚੱਕ ਕਾਲੋਨੀ ਦੇ ਵਸਨੀਕ ਦੇ ਘਰੋਂ ਅਣਪਛਾਤੇ ਚੋਰ 14 ਤੋਲੇ ਸੋਨੇ ਦੇ ਗਹਿਣੇ ਤੇ ਇਕ ਲੈਪਟਾਪ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਥਾਣਾ ਤਿੱਬੜ ਪੁਲਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਧਾਰਾ 457,380 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਿਹਤ ਵਿਭਾਗ ਨੇ ਛਾਪੇਮਾਰੀ ਦੌਰਾਨ 9 ਦੁਕਾਨਦਾਰਾਂ ਦੇ ਕੱਟੇ ਚਲਾਨ, ਜ਼ਬਤ ਕੀਤੇ ਪਲਾਸਟਿਕ ਦੇ ਲਿਫਾਫੇ ਤੇ ਡੱਬੇ
ਇਸ ਸਬੰਧੀ ਪੀੜਤ ਕੰਵਲਪ੍ਰੀਤ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਭੁੱਲੇਚੱਕ ਕਾਲੋਨੀ ਨੇ ਥਾਣਾ ਤਿੱਬੜ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਿਆ ਸੀ। ਜਦ ਉਹ ਆਪਣੇ ਘਰ ਵਾਪਸ ਆਇਆ ਤਾਂ ਵੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਜਦੋਂ ਅਸੀਂ ਘਰ ਦੇ ਅੰਦਰ ਜਾ ਕੇ ਚੈਕ ਕੀਤਾ ਤਾਂ ਘਰ ਵਿਚੋਂ ਦੋ ਸੋਨੇ ਦੇ ਸੈਟ 8 ਤੋਲੇ, 15 ਮੁੰਦਰੀਆਂ 3 ਤੋਲੇ, ਦੋ ਕੜੇ ਕਰੀਬ 3 ਤੋਲੇ, ਦੋ ਜੋੜੇ ਪਜੇਬਾਂ ਅਤੇ ਦੋ ਬਰੇਸਲੇਟ, ਇਕ ਚੈਨ ਚਾਂਦੀ ਦੀ 4 ਤੋਲੇ ਅਤੇ ਇਕ ਲੈਪਟਾਪ ਗਾਇਬ ਸੀ। ਜੋ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।
ਇਹ ਵੀ ਪੜ੍ਹੋ- ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਇਲ ਦੀਆਂ ਸਿਮਾਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਕੰਮ ਠੱਪ
ਦੂਜੇ ਪਾਸੇ ਥਾਣਾ ਤਿੱਬੜ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਕੰਵਲਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।