ਸਰਹੱਦੀ ਖੇਤਰ ਦੇ ਪਿੰਡਾਂ ''ਚੋਂ ਚੋਰਾਂ ਨੇ ਇੱਕੋ ਰਾਤ ''ਚ ਕਈ ਟਿਊਵੈਬਲਾਂ ਤੋਂ ਮੋਟਰਾਂ ਕੀਤੀਆਂ ਚੋਰੀ

Monday, May 26, 2025 - 06:21 PM (IST)

ਸਰਹੱਦੀ ਖੇਤਰ ਦੇ ਪਿੰਡਾਂ ''ਚੋਂ ਚੋਰਾਂ ਨੇ ਇੱਕੋ ਰਾਤ ''ਚ ਕਈ ਟਿਊਵੈਬਲਾਂ ਤੋਂ ਮੋਟਰਾਂ ਕੀਤੀਆਂ ਚੋਰੀ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਇਲਾਕੇ ਅੰਦਰ ਨਿਤ ਦਿਨ ਹੋ ਰਹੀਆਂ  ਚੋਰੀ ਦੀਆਂ ਘਟਨਾ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।  ਜਿਸ ਤਹਿਤ  ਸਰਹੱਦੀ ਖੇਤਰ ਦੇ  ਪਿੰਡ ਇਸਲਾਮਪੁਰ ਅਤੇ ਸੰਘੋਰ ਦੇ ਇਲਾਕੇ  ਵਿੱਚ ਚੋਰਾਂ ਦੇ ਵੱਲੋਂ ਇੱਕ ਹੀ ਰਾਤ 'ਚ ਕਈ ਟਿਊਵੈਬਲਾਂ ਤੋਂ ਮੋਟਰਾਂ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਿਸਾਨ ਵਿਚ ਕਾਫੀ ਜ਼ਿਆਦਾ ਪ੍ਰੇਸ਼ਾਨੀ ਵਾਲੀ ਭਾਵਨਾ ਪਾਈ ਜਾ ਰਹੀ ਹੈ  । 

ਇਹ ਵੀ ਪੜ੍ਹੋ- ਵੱਡੀ ਖ਼ਬਰ: ਅਕਾਲੀ ਕੌਂਸਲਰ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਐਨਕਾਊਂਟਰ

ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਕਾਰ ਸਿੰਘ,ਰੂਪ ਸਿੰਘ, ਦੀਵਾਨ ਸਿੰਘ ਵੱਸਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ'ਚ ਗੇੜਾ ਮਾਰਨ ਗਏ  ਤਾਂ ਉਸ ਵੇਲੇ ਦੇਖਿਆ ਤਾਂ ਖੇਤਾਂ ਵਿਚ ਟਿਊਵੈਬਲਾਂ ਤੋਂ ਮੋਟਰਾਂ ਚੋਰੀ ਹੋ ਚੁੱਕੀਆਂ ਸਨ। ਇਸ ਬਾਰੇ ਥਾਣਾ ਦੌਰਾਗਲਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਇਨ੍ਹਾਂ ਦੇ ਘਰ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਪੁਲਸ ਦੀ ਗਸਤ ਵਧਾਈ ਜਾਵੇ ਤਾਂ ਕਿ ਨਿੱਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾ ਨੂੰ ਨੱਥ ਪਾਈ ਜਾ ਸਕੇ ।

ਇਹ ਵੀ ਪੜ੍ਹੋ-  ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News