ਸਿਹਤ ਵਿਭਾਗ ਵੱਲੋਂ ਰਾਵੀ ਦਰਿਆ ਪਾਰ 9 ਗਰਭਵਤੀ ਮਹਿਲਾਵਾਂ ''ਚੋਂ 2 ਦਾ ਕਰਵਾਇਆ ਗਿਆ ਜਣੇਪਾ
Friday, Aug 01, 2025 - 05:52 PM (IST)

ਦੀਨਾਨਗਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ਅਤੇ ਰਾਵੀ ਦਰਿਆ ਪਾਰ ਵੱਸਦੇ 7 ਪਿੰਡਾਂ ਵਿੱਚ ਗਰਭਵਤੀ ਮਹਿਲਾਵਾਂ ਅਤੇ ਹੋਰ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਲਗਾਤਾਰ ਸਰਗਰਮ ਹੈ। ਦਰਿਆ ਪਾਰ ਵੱਸ ਰਹੀਆਂ 9 ਗਰਭਵਤੀ ਮਹਿਲਾਵਾਂ ਵਿੱਚੋਂ 2 ਨੂੰ ਸਿਹਤ ਵਿਭਾਗ ਵੱਲੋਂ ਦਰਿਆ ਦੇ ਇਸ ਪਾਰ ਲਿਆ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ ਸਫਲ ਜਣੇਪੇ ਕਰਵਾਏ ਗਏ ਹਨ। ਬਾਕੀ ਕੁਝ ਮਹਿਲਾਵਾਂ, ਜਿਨ੍ਹਾਂ ਦੇ ਜਣੇਪੇ ਸਤੰਬਰ ਜਾਂ ਅਕਤੂਬਰ ਮਹੀਨੇ ਸੰਭਾਵਿਤ ਹਨ, ਉਨ੍ਹਾਂ ਨੂੰ ਦਰਿਆ ਆਰ ਵੱਸਦੇ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਕੋਲ ਸੁਰੱਖਿਅਤ ਤੌਰ 'ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਫੇਕ ਐਨਕਾਊਂਟਰ ਮਾਮਲੇ ’ਚ 5 ਤਤਕਾਲੀ ਪੁਲਸ ਅਧਿਕਾਰੀ ਦੋਸ਼ੀ ਕਰਾਰ
ਇਹ ਜਾਣਕਾਰੀ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮਕੌੜਾ ਪੱਤਣ ਤੋਂ ਅੱਗੇ ਦਰਿਆ ਪਾਰ ਵਾਲੇ ਪਿੰਡਾਂ ਵਿੱਚ ਸਾਰੀਆਂ ਬੁਨਿਆਦੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਕਿਸੇ ਨਾਗਰਿਕ ਨੂੰ ਕੋਈ ਤਕਲੀਫ਼ ਨਾ ਹੋਵੇ। ਦੱਸਣਯੋਗ ਹੈ ਕਿ ਹਰ ਸਾਲ ਮੌਨਸੂਨ ਦੌਰਾਨ ਰਾਵੀ ਦਰਿਆ 'ਚ ਪਾਣੀ ਵਧਣ ਕਰਕੇ ਇਨ੍ਹਾਂ ਪਿੰਡਾਂ ਦਾ ਸੰਪਰਕ ਬਾਕੀ ਹਿੱਸੇ ਨਾਲ ਟੁੱਟ ਜਾਂਦਾ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਕਰੀਬ 24 ਘੰਟੇ ਤੱਕ ਪਾਣੀ ਦੇ ਉੱਚ ਪੱਧਰ ਕਾਰਨ ਕਿਸ਼ਤੀ ਚਲਾਉਣਾ ਵੀ ਅਸੰਭਵ ਸੀ, ਜਿਸ ਕਾਰਨ ਇਹ ਪਿੰਡ ਟਾਪੂ ਵਰਗੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
ਸਿਵਲ ਸਰਜਨ ਮੁਤਾਬਕ, ਰਾਵੀ ਦਰਿਆ ਪਾਰ ਦੇ 7 ਪਿੰਡਾਂ ਵਿੱਚ 9 ਗਰਭਵਤੀ ਮਹਿਲਾਵਾਂ ਰਜਿਸਟਰ ਹਨ, ਜਿਨ੍ਹਾਂ ਵਿੱਚੋਂ 2 ਦੀ ਡਿਲਿਵਰੀ ਹੋ ਚੁੱਕੀ ਹੈ। ਬਾਕੀਆਂ ਲਈ ਸਿਹਤ ਅਮਲਾ ਨਿਯਮਤ ਜਾਂਚ ਕਰ ਰਿਹਾ ਹੈ। ਦਰਿਆ ਪਾਰ ਪਿੰਡਾਂ ਵਿੱਚ ਆਯੁਸ਼ਮਾਨ ਆਰੋਗਿਆ ਕੇਂਦਰ ਤੂਰ ਚਿੱਬ ਦੇ ਕਮਿਊਨਿਟੀ ਹੈਲਥ ਅਫਸਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਰਕਾਰੀ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉੱਥੇ ਦੇ ਸੀਨੀਅਰ ਮੈਡੀਕਲ ਅਫਸਰ, ਸੀਐੱਚਓ ਅਤੇ ਆਸ਼ਾ ਵਰਕਰਾਂ ਦੇ ਸੰਪਰਕ ਨੰਬਰ ਸੈਂਟਰ ਅਤੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਂ ’ਚ ਲਿਖਵਾਏ ਗਏ ਹਨ, ਤਾਂ ਜੋ ਕਿਸੇ ਵੀ ਸਥਿਤੀ ਵਿੱਚ ਮਦਦ ਮਿਲ ਸਕੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ
ਸਿਹਤ ਵਿਭਾਗ ਦੀਆਂ 5 ਟੀਮਾਂ ਵੱਲੋਂ ਦਰਿਆ ਪਾਰ ਪਿੰਡਾਂ ਵਿੱਚ ਘਰ-ਘਰ ਜਾ ਕੇ ਸਰਵੇ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਬੀਐੱਸਐੱਫ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਰਿਹਾ ਜਾ ਰਿਹਾ ਹੈ ਅਤੇ ਜ਼ਰੂਰਤ ਪੈਂਦੀਆਂ ਉਨ੍ਹਾਂ ਦੀ ਮਦਦ ਵੀ ਲਿਆਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8