ਚੋਰਾਂ ਨੇ ਇਕੋ ਰਾਤ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ''ਤੇ ਕੀਤਾ ਹੱਥ ਸਾਫ਼

Sunday, Aug 13, 2023 - 11:19 PM (IST)

ਚੋਰਾਂ ਨੇ ਇਕੋ ਰਾਤ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ''ਤੇ ਕੀਤਾ ਹੱਥ ਸਾਫ਼

ਗੁਰਦਾਸਪੁਰ (ਹਰਮਨ) : ਸ਼ਹਿਰ 'ਚ ਸ਼੍ਰੀ ਰਾਮ ਸ਼ਰਣਮ ਕਾਲੋਨੀ 'ਚ ਚੋਰਾਂ ਵੱਲੋਂ ਬੀਤੀ ਦੇਰ ਰਾਤ 3 ਦੁਕਾਨਾਂ 'ਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀਆਂ ਇਹ ਘਟਨਾਵਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਹਨ। ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਕੁਲੈਕਸ਼ਨ ਦੁਕਾਨ ਦੇ ਮਾਲਕ ਰਵਿੰਦਰ ਸੋਢੀ ਨੇ ਦੱਸਿਆ ਕਿ ਜਦੋਂ ਸਵੇਰੇ ਉਨ੍ਹਾਂ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਚੋਰਾਂ ਨੇ ਗੱਲੇ 'ਚੋਂ 7500 ਰੁਪਏ ਦੀ ਨਕਦੀ ਤੇ 15 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਸੀ।

ਇਹ ਵੀ ਪੜ੍ਹੋ : ਅਨੋਖੀ ਘਟਨਾ: ਔਰਤ ਨੇ ਟਾਇਲਟ ਦੇ ਕਮੋਡ 'ਚ ਫਸਿਆ ਦੇਖਿਆ 'ਕਾਲਾ ਸੱਪ', ਉੱਡ ਗਏ ਹੋਸ਼

PunjabKesari

PunjabKesari

PunjabKesari

ਸੀਸੀਟੀਵੀ ਤੋਂ ਪਤਾ ਲੱਗਾ ਕਿ ਚੋਰ ਰਾਤ 3 ਵਜੇ ਦੇ ਕਰੀਬ ਦੁਕਾਨ ਦੇ ਅੰਦਰ ਵੜੇ ਸਨ ਅਤੇ ਕਰੀਬ ਅੱਧਾ ਘੰਟਾ ਲਗਾ ਕੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸੇ ਤਰ੍ਹਾਂ ਫੁਲਕਾਰੀ ਕੁਲੈਕਸ਼ਨ ਦੀ ਇਕ ਦੁਕਾਨ ਦੇ ਤਾਲੇ ਤੋੜ ਕੇ ਵੀ ਚੋਰ ਗੱਲੇ 'ਚੋਂ ਇਕ ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਦੁਕਾਨ ਮਾਲਕ ਰਣਜੋਧ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ 'ਚ ਵੀ ਚੋਰੀ ਕਰੀਬ ਰਾਤ 3 ਵਜੇ ਦੇ ਕਰੀਬ ਹੋਈ। ਚੋਰਾਂ ਨੇ ਤੇਜਨਾਥ ਦੀ ਸਟੇਸ਼ਨਰੀ ਦੁਕਾਨ 'ਚੋਂ ਵੀ 5 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News