ਮੰਗਵੇਂ ਮੋਟਰ ਸਾਈਕਲ 'ਤੇ ਨੌਜਵਾਨ ਨੂੰ ਗੇੜੀ ਲਗਾਉਣੀ ਪਈ ਮਹਿੰਗੀ, ਪੁਲਸ ਨੇ ਕੱਟਿਆ ਚਲਾਨ

02/04/2023 6:10:32 PM

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ 'ਚ ਇਕ ਨੌਜਵਾਨ ਵੱਲੋਂ ਦੋਸਤ ਕੋਲੋਂ ਮੰਗ ਕੇ ਲਿਆ ਹਾਰਲੇ-ਡੇਵਿਡਸਨ ਮੋਟਰ ਸਾਈਕਲ 'ਤੇ ਗੇੜੀ ਲਗਾਉਣੀ ਮਹਿੰਗੀ ਪੈ ਗਈ। ਜਦੋਂ ਉਸ ਨੂੰ ਬੱਸ ਸਟੈਂਡ ਨਜ਼ਦੀਕ ਖ਼ੜੇ ਟਰੈਫ਼ਿਕ ਪੁਲਸ ਅਧਿਕਾਰੀਆਂ ਵੱਲੋਂ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਪੁੱਛੇ ਗਏ ਤਾਂ ਨੌਜਵਾਨ ਕਾਗਜ਼ ਨਾ ਦਿਖਾ ਪਾਇਆ। ਇਸ ਦੌਰਾਨ ਉਕਤ ਨੌਜਵਾਨ ਆਪਣੇ ਦੋਸਤ ਨੂੰ ਫੋਨ ਕਰਕੇ ਮੋਟਰਸਾਈਕਲ ਦੇ ਕਾਗਜ਼ ਮੰਗਵਾਉਂਦਾ ਹੈ ਤਾਂ ਕਾਫ਼ੀ ਦੇਰ ਬਹਿਸਬਾਜ਼ੀ ਕਰਨ ਤੋਂ ਬਾਅਦ ਪੁਲਸ ਅਧਿਕਾਰੀ ਮੋਟਰਸਾਈਕਲ ਦੇ ਕਾਗਜ਼ ਨਾ ਹੋਣ ਕਰਕੇ ਚਲਾਨ ਕੱਟ ਦਿੰਦੇ ਹਨ। 

ਇਹ ਵੀ ਪੜ੍ਹੋ- SGPC ਨੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਲਈ ਚੁੱਕਿਆ ਸ਼ਲਾਘਾਯੋਗ ਕਦਮ, PM ਮੋਦੀ ਨੂੰ ਲਿਖੀ ਚਿੱਠੀ

ਇਸ ਸਬੰਧ 'ਚ ਪੱਤਰਕਾਰਾਂ ਨੇ ਮੋਟਰਸਾਈਕਲ ਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਪੱਤਰਕਾਰਾਂ ਨਾਲ ਵੀ ਬਹਿਸਬਾਜ਼ੀ ਕਰਦਾ ਰਿਹਾ। ਬਾਅਦ 'ਚ ਨੌਜਵਾਨ ਨੇ ਕਿਹਾ ਕਿ ਇਹ ਮੋਟਰ ਸਾਇਕਲ ਉਸਦੇ ਦੋਸਤ ਦਾ ਹੈ। ਉਹ ਆਪਣੇ ਦੋਸਤ ਕੋਲੋਂ ਮੋਟਰਸਾਈਕਲ ਦੇ ਕਾਗਜ਼ਾਤ ਮੰਗਵਾ ਰਿਹਾ ਸੀ ਪਰ ਪੁਲਸ ਵੱਲੋਂ ਉਸ ਦਾ ਚਲਾਨ ਕੱਟ ਦਿੱਤਾ ਗਿਆ।

ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ

ਇਸ ਸਬੰਧ 'ਚ ਟਰੈਫ਼ਿਕ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਇਸ ਨੌਜਵਾਨ ਨੂੰ ਮੋਟਰਸਾਈਕਲ ਨੂੰ ਰੋਕਣ ਲਈ ਕਿਹਾ ਗਿਆ ਤਾਂ ਇਹ ਨੌਜਵਾਨ ਮੋਟਰਸਾਈਕਲ ਤੋਂ ਹੇਠਾਂ ਨਹੀਂ ਉਤਰਿਆ ਅਤੇ ਬਹਿਸਬਾਜ਼ੀ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਮੋਟਰਸਾਈਕਲ 'ਤੇ ਦੋ ਨੰਬਰ ਲੱਗੇ ਹਨ। ਉਹ ਵੀ ਗਲਤ ਤਰੀਕੇ ਨਾਲ ਲੱਗੇ ਹੋਏ ਹਨ। ਮੋਟਰ ਸਾਈਕਲ ਚਲਾਉਣ ਵਾਲੇ ਨੌਜਵਾਨ ਕੋਲ ਨਾ ਤਾਂ ਲਾਇਸੰਸ ਹੈ ਅਤੇ ਨਾ ਹੀ ਮੋਟਰਸਾਈਕਲ ਦੀ ਆਰਸੀ, ਜਿਸ ਕਰਕੇ ਪੁਲਸ ਵੱਲੋਂ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News