ਔਰਤ ਦਾ ਪਰਸ ਕੱਟ ਕੇ 35 ਹਾਜ਼ਰ ਦੀ ਨਕਦੀ ਤੇ ਬੈਂਕ ਕਾਪੀ ਚੋਰੀ, ਘਟਨਾ cctv ’ਚ ਕੈਦ

Sunday, Jan 14, 2024 - 03:33 PM (IST)

ਅਜਨਾਲਾ (ਗੁਰਜੰਟ)- ਸਥਾਨਕ ਸ਼ਹਿਰ ਅਜਨਾਲਾ ਦੀ ਸੋਸਾਇਟੀ ਮਾਰਕੀਟ ’ਚ ਰੈਡੀਮੇਡ ਕੱਪੜੇ ਖ਼ਰੀਦਣ ਆਈ ਔਰਤ ਦਾ ਦੋ ਔਰਤਾਂ ਵੱਲੋਂ ਪਰਸ ਕੱਟ ਕੇ 35 ਹਜ਼ਾਰ ਦੀ ਨਕਦੀ ਤੇ ਬੈਂਕ ਕਾਪੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਹਰੜ ਕਲਾਂ ਨੇ ਪੁਲਸ ਨੂੰ ਦਿੱਤੀ ਲਿਖਤੀ ਦਰਖ਼ਾਸਤ ’ਚ ਦੱਸਿਆ ਕਿ 9 ਜਨਵਰੀ ਵਾਲੇ ਦਿਨ ਮੈਂ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ’ਚੋਂ 35 ਹਾਜ਼ਰ ਰੁਪਏ ਕਢਵਾਏ ਸਨ। ਜਿਸ ਤੋਂ ਬਾਅਦ ਸੋਸਾਇਟੀ ਮਾਰਕੀਟ ਦੇ ਅੰਦਰ ਰਾਜਾ ਰੈਡੀਮੇਡ ਸਟੋਰ ਤੋਂ ਕੱਪੜੇ ਖਰੀਦਣ ਲਈ ਗਈ, ਜਿੱਥੇ ਦੋ ਅਣਪਛਾਤੀਆਂ ਔਰਤਾਂ ਨੇ ਮੇਰਾ ਪਰਸ ਕੱਟ ਕੇ 35 ਹਾਜ਼ਰ ਰੁਪਏ ਅਤੇ ਬੈਂਕ ਦੀ ਕਾਪੀ ਚੋਰੀ ਕਰ ਲਈ। ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ

ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਉਕਤ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਡੇ ਪੈਸੇ ਵਾਪਸ ਕਰਵਾਏ ਜਾਣ। ਇਸ ਮਾਮਲੇ ਸਬੰਧੀ ਤਫ਼ਤੀਸ਼ੀ ਅਧਿਕਾਰੀ ਨਾਲ ਗਲੱਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਪਛਾਣ ਕਰਕੇ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News